ਆਕਾਸ਼, ਗੁਰਦਾਸਪੁਰ : ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਪਿੰਡ ਬੱਬਰੀ 'ਚ ਡਿਸਪੈਂਸਰੀ, ਪੰਚਾਇਤ ਘਰ ਤੇ ਪਾਰਕ ਦਾ ਉਦਘਾਟਨ ਕੀਤਾ। ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਤੇ ਮਿਲਕ ਪਲਾਂਟ ਗੁਰਦਾਸਪੁਰ ਦੇ ਚੇਅਰਮੈਨ ਬਲਜੀਤ ਸਿੰਘ ਪਾਹੜਾ ਵੀ ਮੌਜੂਦ ਸਨ। ਵਿਧਾਇਕ ਪਾਹੜਾ ਨੇ ਕਿਹਾ ਕਿ ਹਲਕੇ ਦੇ ਪੇਂਡੂ ਖੇਤਰਾਂ ਦਾ ਵਿਕਾਸ ਸ਼ਹਿਰੀ ਲੀਹਾਂ 'ਤੇ ਕੀਤਾ ਜਾ ਰਿਹਾ ਹੈ, ਜਿਸ ਸਦਕਾ ਪੇਂਡੂ ਖੇਤਰਾਂ 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਕੀਤੇ ਗਏ ਹਨ। ਵੀਰਵਾਰ ਨੂੰ ਪੰਚਾਇਤ ਘਰ ਤੇ ਪਾਰਕ ਦਾ ਉਦਘਾਟਨ ਪਿੰਡ ਬੱਬਰੀ ਵਿਖੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਮੁਹਿੰਮ ਤਹਿਤ ਪੇਂਡੂ ਖੇਤਰਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ। ਇਸ ਮੌਕੇ ਐਕਸੀਅਨ ਕਸ਼ਯਪ, ਅਮਰਜੀਤ ਸਿੰਘ, ਦਲਜੀਤ ਕੌਰ, ਹਰਮਨ ਸਿੰਘ, ਸਰਪੰਚ ਕੁਲਵੰਤ ਕੌਰ, ਹਨੀ ਸੇਰਗਿੱਲ, ਦਵਿੰਦਰ ਕੌਰ, ਮਨਪ੍ਰਰੀਤ ਸਿੰਘ, ਸੁਖਚੈਨ ਸਿੰਘ, ਸੁਖਵੰਤ ਰਾਜ, ਸੁਰੇਂਦਰ ਕੁਮਾਰ, ਰਮੇਸ ਕੁਮਾਰ, ਗੁਰਮੀਤ ਸਿੰਘ, ਬੂਆ ਸਿੰਘ, ਗੁਰਮੀਤ ਸਿੰਘ, ਮਨਪ੍ਰਰੀਤ ਸਿੰਘ, ਰਵੀ ਕੁਮਾਰ, ਫ੍ਰੈਂਡਸ ਮਸੀਹ ਆਦਿ ਹਾਜ਼ਰ ਸਨ।