ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : 9 ਨਵੰਬਰ ਤੋਂ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਖੋਲ੍ਹੇ ਲਾਂਘੇ ਦੇ ਅੱਜ 15ਵੇਂ ਦਿਨਾਂ ਤਕ 4164 ਸ਼ਰਧਾਲੂਆਂ ਹੀ ਦਰਸ਼ਨ ਕਰ ਸਕੇ ਹਨ। ਸ਼ੁੱਕਰਵਾਰ ਨੂੰ 243 ਭਾਰਤੀ ਸ਼ਰਧਾਲੂ ਕਰਤਾਰਪੁਰ ਟਰਮੀਨਲ ਤੋਂ ਪਲਸ ਪੋਲੀਓ ਬੂੰਦਾਂ ਪੀ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਨੂੰ ਰਵਾਨਾ ਹੋਏ। ਇੱਥੇ ਦੱਸਣਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੋਲ੍ਹਣ ਤੋਂ ਪਹਿਲਾਂ ਸ਼ਰਧਾਲੂਆਂ ਦੀ ਗਿਣਤੀ ਸਬੰਧੀ ਲੰਮਾਂ ਸਮਾਂ ਭੰਬਲਭੂਸਾ ਰਿਹਾ ਸੀ ਤੇ ਆਖਰ ਦੋਹਾਂ ਦੇਸ਼ਾਂ 'ਚ ਰੋਜ਼ਾਨਾ 5000 ਸ਼ਰਧਾਲੂਆਂ ਦਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਜਾਣ ਦਾ ਸਮਝੌਤਾ ਹੋਇਆ ਸੀ ਪਰ ਲਾਂਘਾ ਖੁੱਲ੍ਹਣ ਦੇ 15 ਦਿਨਾਂ ਬਾਅਦ ਵੀ 5000 ਦਾ ਅੰਕੜਾ ਵੀ ਪਾਰ ਨਹੀਂ ਹੋ ਸਕਿਆ।

ਸ਼ੁੱਕਰਵਾਰ ਨੂੰ ਕਰਤਾਰਪੁਰ ਟਰਮੀਨਲ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਲਿਆਂ 'ਚ ਜਿਥੇ ਪਿਛਲੇ ਦਿਨ 4 ਮਹੀਨੇ ਦੀ ਬੱਚੇ ਨੇ ਦਰਸ਼ਨ ਕੀਤੇ ਸਨ ਉਥੇ ਅੱਜ ਦੁਸਰੀ ਵਾਰ ਸਭ ਛੋਟੀ ਉਮਰ ਦੀ ਤਿ੍ਪਤਾ 8 ਮਹੀਨੇ ਵੱਲੋਂ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ। ਇਸ ਮੌਕੇ ਉਸ ਦਾ ਪਿਤਾ ਬੀਰਇੰਦਰ ਸਿੰਘ ਲੁਧਿਆਣਾ ਤੋਂ ਇਲਾਵਾ ਤਰਸੇਮ ਸਿੰਘ, ਮਨਦੀਪ ਸਿੰਘ, ਕੁਲਬੀਰ ਕੌਰ, ਬਲਵਿੰਦਰ ਕੌਰ, ਏਕਤਾ, ਰੰਜਨਾ ਸ਼ਰਮਾ ਆਦਿ ਮੌਜੂਦ ਸਨ। ਲਾਂਘਾ ਖੁੱਲ੍ਹਣ ਤੋਂ ਹਣ ਤਕ ਇਸ ਤਰ੍ਹਾਂ ਸ਼ਰਧਾਲੂਆਂ ਨੇ ਕੀਤੇ ਦਰਸ਼ਨ।

9 ਨਵੰਬਰ 562

10 ਨਵੰਬਰ 239

11 ਨਵੰਬਰ 117

12 ਨਵੰਬਰ 540

13 ਨਵੰਬਰ 272

14 ਨਵੰਬਰ 191

15 ਨਵੰਬਰ 160

16 ਨਵੰਬਰ 401

17 ਨਵੰਬਰ 543

18 ਨਵੰਬਰ 194

19 ਨਵੰਬਰ 293

20 ਨਵੰਬਰ 240

21 ਨਵੰਬਰ 169

22 ਨਵੰਬਰ 243

Posted By: Susheel Khanna