ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਸੋਮਵਾਰ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੀਆਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਿੱਖਿਆ ਦੇ ਚਾਨਣ ਮੁਨਾਰੇ ਵਜੋਂ ਜਾਣੇ ਜਾਂਦੇ ਭਾਈ ਗੁਰਦਾਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਲੱਖਣ ਕਲਾਂ ਤੇ ਕਲਾਨੌਰ ਹਸਪਤਾਲ ਵਿਚ 276 ਕੋਰੋਨਾ ਟੈਸਟ ਕੀਤੇ ਗਏ।

ਭਾਈ ਗੁਰਦਾਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਲੱਖਣ ਕਲਾਂ ਦੇ ਚੇਅਰਮੈਨ ਬਲਬੀਰ ਸਿੰਘ ਕਾਹਲੋਂ ਅਤੇ ਪਿ੍ਰੰਸੀਪਲ ਸਰਦਾਰਨੀ ਬਲਜਿੰਦਰ ਕੌਰ ਦੀ ਦੇਖ ਰੇਖ ਹੇਠ ਕਲਾਨੌਰ ਹਸਪਤਾਲ ਦੇ ਡਾ ਰਮਨ ਭਾਰਦਵਾਜ ਅਤੇ ਡਾ. ਰਿਚਾ ਦੀ ਅਗਵਾਈ ਵਾਲੀ ਸਿਹਤ ਟੀਮ ਵੱਲੋਂ ਸਕੂਲ ਦੀਆਂ ਵੱਖ ਵੱਖ ਕਲਾਸਾਂ ਦੇ 232 ਦੇ ਕਰੀਬ ਵਿਦਿਆਰਥੀਆਂ ਦਿ ਕੋਰੋਨਾ ਜਾਂਚ ਕਰਨ ਸਬੰਧੀ ਸੈਂਪਲਿੰਗ ਕੀਤੀ ਗਈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕਲਾਨੌਰ ਹਸਪਤਾਲ ਸਮੇਤ ਸੋਮਵਾਰ ਨੂੰ 276 ਕੋਰੋਨਾ ਦੀ ਜਾਂਚ ਸਬੰਧੀ ਸੈਂਪਲ ਲਏ ਗਏ।

ਇਸ ਦੌਰਾਨ ਪਿ੍ਰੰਸੀਪਲ ਬਲਜਿੰਦਰ ਕੌਰ ਨੇ ਕੋਰੋਨਾ ਸੈਂਪਲਿੰਗ ਕਰ ਰਹੀ ਸਿਹਤ ਵਿਭਾਗ ਦੀ ਟੀਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਕੂਲ ਮੈਨਜਮੈਂਟ ਵੱਲੋਂ ਸਕੂਲ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਮਾਸਕ ਪਹਿਨਣ , ਸੋਸ਼ਲ ਡਿਸਟੈਂਸ ਅਤੇ ਵਾਰ ਵਾਰ ਹੱਥ ਧੋਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਕੂਲ ਮੈਨਜਮੈਂਟ ਵੱਲੋਂ ਕੋਰੋਨਾ ਵੀ ਮਹਾਂਮਾਰੀ ਦੌਰਾਨ ਸਮੇਂ ਸਮੇਂ ਤੇ ਸਕੂਲ ਅਧਿਆਪਕਾਂ ਅਤੇ ਬੱਚਿਆਂ ਦੇ ਕੋਰੋਨਾ ਜਾਂਚ ਲਈ ਸੈਂਪਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਏ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਮੈਨਜਮੈਂਟ ਸਿਹਤ ਵਿਭਾਗ ਦੀਆਂ ਗਾਈਡਲਾਈਨਾਂ ਦੀ ਪਾਲਣਾ ਕਰਨ ਲਈ ਵਚਨਬੱਧ ਹੈ। ਇਸ ਮੌਕੇ ਤੇ ਐੱਸ ਪੀ ਸਿੰਘ , ਰਾਜਿੰਦਰ ਸਿੰਘ, ਮਨਦੀਪ ਕੌਰ , ਹੈਲਥ ਇੰਸਪੈਕਟਰ ਦਿਲਬਾਗ ਸਿੰਘ , ਵਿਜੈਪਾਲ ਸਿੰਘ ,ਗੁਰਮੇਜ ਸਿੰਘ ਆਦਿ ਸਿਹਤ ਕਰਮੀ ਮੌਜੂਦ ਸਨ।