ਕਪਿਲ ਨਈਅਰ, ਬਟਾਲਾ : ਭਾਜਪਾ ਦਫਤਰ ਬਟਾਲਾ ਵਿਖੇ ਰਾਕੇਸ਼ ਭਾਟੀਆ ਦੀ ਅਗਵਾਈ ਵਿਚ ਮੀਟਿੰਗ ਹੋਈ। ਮੀਟਿੰਗ 'ਚ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਚਰਚਾ ਹੋਈ। ਮੀਟਿੰਗ 'ਚ ਫ਼ਤਹਿਗੜ੍ਹ ਨਗਰ ਕੌਂਸਲ ਅਤੇ ਬਟਾਲਾ ਕਾਰਪੋਰੇਸ਼ਨ ਚੋਣਾਂ ਬਾਰੇ ਡਿਊਟੀਆਂ ਲਗਾਈਆਂ ਅਤੇ ਰਣਨੀਤੀ ਉਲੀਕੀ ਗਈ। ਇਸ ਮੀਟਿੰਗ 'ਚ ਬਟਾਲਾ ਜ਼ਿਲ੍ਹੇ ਦੇ ਅਹੁਦੇਦਾਰ ਜ਼ਿਲ੍ਹਾ ਮੋਰਚਾ ਪ੍ਰਧਾਨ ਅਤੇ ਮੰਡਲਾਂ ਦੇ ਪ੍ਰਧਾਨ ਹਾਜ਼ਰ ਰਹੇ, ਜਿਸ ਵਿਚ ਜ਼ਿਲ੍ਹੇ ਦੇ ਮੀਤ ਪ੍ਰਧਾਨ ਸ਼ਕਤੀ ਸ਼ਰਮਾ, ਪ੍ਰਦੇਸ਼ ਦੇ ਕਾਰਜਕਾਰੀ ਮੈਂਬਰ ਭੂਸ਼ਣ ਬਜਾਜ, ਮੀਤ ਪ੍ਰਧਾਨ ਭਾਰਤ ਭੂਸ਼ਣ ਲੁਥਰਾ, ਜਰਨਲ ਸੈਕਟਰੀ ਜ਼ਿਲ੍ਹਾ ਹੀਰਾ ਵਾਲੀਆ, ਮਹਿਲਾ ਮੋਰਚਾ ਪ੍ਰਧਾਨ ਪ੍ਰਤੀਭਾ ਸਰੀਨ, ਓਬੀਸੀ ਮੋਰਚਾ ਪ੍ਰਧਾਨ ਸੋਨੂੰ ਪਲਾਜਾ, ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਪਾਰਸ ਬਾਂਬਾ, ਸਵਿੰਦਰ ਸਿੰਘ ਖਹਿਰਾ, ਮੰਡਲ ਪ੍ਰਧਾਨ ਸੀਵਲ ਲਾਈਨ ਰਾਜ ਕੁਮਾਰ, ਫ਼ਤਹਿਗੜ੍ਹ ਮੰਡਲ ਪ੍ਰਧਾਨ ਹਰੀਸ਼ ਅਰੋੜਾ, ਜ਼ਿਲ੍ਹਾ ਸੈਕਟਰੀ ਰਾਧਾ ਰਾਣੀ, ਮੰਡਲ ਫ਼ਤਹਿਗੜ੍ਹ ਜਰਨਲ ਸੈਕਟਰੀ ਕਮਲਜੀਤ ਸਿੰਘ ਹਾਜ਼ਰ ਸਨ।