ਸੱਤਪਾਲ ਜ਼ਖ਼ਮੀ, ਡੇਰਾ ਬਾਬਾ ਨਾਨਕ

ਹਰ ਸਾਲ ਦੀ ਤਰ੍ਹਾਂ ਅੱਜ ਵੀ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ 25ਵੀਂ ਸਾਲਾਨਾ ਪੈਦਲ ਯਾਤਰਾ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋਈ। ਇਸ ਮੌਕੇ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਦੇ ਕੀਰਤਨੀ ਜਥੇ ਵੱਲੋ ਰਸਭਿੰਨਾ ਕੀਰਤਨ ਕੀਤਾ ਗਿਆ ਤੇ ਹੈੱਡ ਗ੍ੰਥੀ ਭਾਈ ਜਗਤਾਰ ਸਿੰਘ ਵੱਲੋ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਇਸ ਮਹਾਨ ਪੈਦਲ ਯਾਤਰਾ ਨੂੰ ਰਵਾਨਾ ਕੀਤਾ ਗਿਆ। ਇਹ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋ ਕਿ ਕਸਬੇ ਦੀਆਂ ਪ੍ਰਕਰਮਾ ਕਰਦੀ ਹੋਈ ਰਵਾਨਾ ਹੋਈ। ਰਸਤੇ ਵਿੱਚ ਸੰਗਤਾਂ ਵੱਲੋ ਜਿਥੇ ਵੱਖ-ਵੱਖ ਥਾਵਾਂ ਤੇ ਇਸ ਪੈਦਲ ਯਾਤਰਾ ਦਾ ਸਵਾਗਤ ਕੀਤਾ ਗਿਆ, ਉੱਥੇ ਕਈ ਪ੍ਰਕਾਰ ਦੇ ਲੰਗਰ ਲਗਾਏ ਹੋਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀ ਹੇਮਕੰੁਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਬਟਾਲਾ ਦੇ ਮੁੱਖ ਸੇਵਾਦਾਰ ਡਾ. ਗੁਰਦੇਵ ਸਿੰਘ ਧਾਰੋਵਾਲੀ ਨੇ ਦੱਸਿਆ ਕਿ ਇਹ ਪੈਦਲ ਯਾਤਰਾ ਇਸੇ ਤਰ੍ਹਾਂ ਵੱਖ-ਵੱਖ ਕਸਬਿਆਂ ਦਾ ਪੜਾ ਕਰਦੀ ਹੋਈ 35 ਦਿਨ ਦਾ ਸਫਰ ਤੈਅ ਕਰਕੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਉਪਰੰਤ 6 ਜੁਲਾਈ ਨੂੰ ਵਾਪਸ ਡੇਰਾ ਬਾਬਾ ਨਾਨਕ ਪੁੱਜੇਗੀ। ਇਸ ਮੌਕੇ ਭਾਈ ਸੁਖਵਿੰਦਰ ਸਿੰਘ ਅਗਵਾਨ, ਬਾਬਾ ਰਣਜੀਤ ਸਿੰਘ ਜੋਈਆ ਵਾਲੇ, ਐਡਵੋਕੇਟ ਪ੍ਰਮੀਤ ਸਿੰਘ ਬੇਦੀ ਪ੍ਰਧਾਨ ਨਗਰ ਕੌਸਲ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ, ਯਾਤਰਾ ਦੇ ਮੁੱਖ ਪ੍ਰਬੰਧਕ ਡਾ ਗੁਰਦੇਵ ਸਿੰਘ ਧਾਰੋਵਾਲੀ, ਜਥੇਦਾਰ ਅਮਰੀਕ ਸਿੰਘ ਠੇਠਰਕੇ, ਕੌਸਲਰ ਧਰਮਪਾਲ ਸਿੰਘ, ਬਾਬਾ ਜਗੀਰ ਸਿੰਘ ਹਰੂਵਾਲ, ਕਰਨੈਲ ਸਿੰਘ ਫ਼ੌਜੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਗੁਰਪ੍ਰਰੀਤ ਸਿੰਘ ਬਾਦਲ, ਕੌਂਸਲਰ ਕੁਲਵਿੰਦਰ ਸਿੰਘ ਜੁਗਨੂੰ, ਹਰਪਾਲ ਸਿੰਘ ਸ਼ਿਕਾਰ ਮਾਛੀਆ, ਦਲਜੀਤ ਸਿੰਘ ਕਾਹਲੋ ਡੇਹਰੀ ਬਟਾਲਾ, ਬਾਬਾ ਰਣਧੀਰ ਸਿੰਘ, ਸੁਖਵਿੰਦਰ ਸਿੰਘ ਬੱਲੀ, ਸਤਨਾਮ ਸਿੰਘ ਬਾਜਵਾ, ਬੀਬੀ ਮਹਿੰਦਰ ਕੌਰ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸਾਬਕਾ ਕੌਂਸਲਰ ਦਲਜੀਤ ਸਿੰਘ ਜੋਸ਼, ਮਨਜੀਤ ਸਿੰਘ ਬੇਦੀ, ਸਰਪੰਚ ਗੁਲਜਾਰ ਸਿੰਘ, ਸਰਪੰਚ ਹਰਦਿਆਲ ਸਿੰਘ, ਸਤਨਾਮ ਸਿੰਘ ਸੱਤਾ, ਬਾਬਾ ਰਣਧੀਰ ਸਿੰਘ, ਹਰਜਿੰਦਰਪਾਲ ਸਿੰਘ, ਹਰਪਾਲ ਸਿੰਘ ਸ਼ਿਕਾਰ ਮਾਛੀਆਂ, ਸੁਖਜਿੰਦਰ ਸਿੰਘ ਲਾਲੀ, ਮੋਹਨ ਸਿੰਘ ਚੈਨੈਵਾਲ, ਨਰਿੰਦਰ ਸਿੰਘ ਗੋਲਡੀ, ਬਿਕਰਮਜੀਤ ਸਿੰਘ ਬਟਾਲਾ, ਗੁਰਮੁੱਖ ਸਿੰਘ, ਮਲਕੀਤ ਸਿੰਘ, ਬਲਜਿੰਦਰ ਸਿੰਘ ਹਸਨਪੁਰ ਹਾਜ਼ਰ ਸਨ।