ਆਕਾਸ਼, ਗੁਰਦਾਸਪੁਰ : ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਦਿੱਤੀਆਂ ਗਈਆਂ ਹਦਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਮਿਸ਼ਨ ਘਰ–ਘਰ ਰੋਜ਼ਗਾਰ ਸਕੀਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਹਿਨੁਮਾਈ 'ਚ ਅੱਜ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕਮਰਾ ਨੰਬਰ 217 ਬਲਾਕ ਬੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਪਲੇਸਮੈਟ ਕੈਂਪ ਲਾਇਆ। ਮੇਲੇ ਵਿਚ ਸਪਰਨ ਪ੍ਰਰਾਈਵੇਟ ਲਿਮਿਟਿਡ ਨੇ ਸ਼ਮੂਲੀਅਤ ਕੀਤੀ। ਕੰਪਨੀ ਵਲੋ ਡਾਟਾ ਐਂਟਰੀ ਆਪਰੇਟਰ, ਵੈਬ ਡਿਵੈਲਪਰ ਦੀ ਭਰਤੀ ਲਈ ਕੰਪਨੀ ਦੇ ਅਧਿਕਾਰੀ ਪਲੇਸਮੈਂਟ ਕੈਂਪ ਵਿਚ ਹਾਜ਼ਰ ਹੋਏ। ਪਰਨ ਕੰਪਨੀ ਵੱਲੋਂ ਲਈ ਯੋਗਤਾ ਦਸਵੀਂ ਪਾਸ ਤੋ ਲੇ ਕੇ ਬਾਰ੍ਹਵੀਂ ਦੇ ਪ੍ਰਰਾਰਥੀਆਂ ਦੀ ਚੋਣ ਕੀਤੀ ਜਾਣੀ ਸੀ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ , ਗੁਰਦਾਸਪੁਰ ਵਿਖੇ ਲਗਾਏ ਗਏ ਪਲੇਸਮੈਟ ਕੈਪ ਵਿਚ 42 ਪ੍ਰਰਾਰਥੀ ਹਾਜ਼ਰ ਹੋਏ। ਕੰਪਨੀ ਦੇ ਅਧਿਕਾਰੀ ਡਾ. ਸੰਜੀਵ, ਪਲੇਸਮੈਟ ਕੈਂਪ 'ਚ ਹਾਜ਼ਰ ਹੋਏ ਪ੍ਰਰਾਰਥੀਆਂ ਦੀ ਇੰਟਰਵਿਊ ਲਈ ਗਈ । ਇੰਟਰਵਿਊ ਲੈਣ ਉਪਰੰਤ 24 ਪ੍ਰਰਾਰਥੀਆਂ ਦੀ ਚੋਣ ਕੀਤੀ ਗਈ। ਚੁਣੇ ਗਏ ਪ੍ਰਰਾਰਥੀਆਂ ਨੂੰ ਮੌਕੇ 'ਤੇ ਹੀ ਆਫਰ ਲੈਟਰ ਵੰਡੇ ਗਏ। ਕੰਪਨੀ ਦੇ ਅਧਿਕਾਰੀ ਲਵਦੀਪ ਸਿੰਘ ਨੇ ਦੱਸਿਆ ਕਿ ਚੁਣੇ ਗਏ ਪ੍ਰਰਾਰਥੀਆਂ ਨੂੰ 8000-10,000/- ਰੁਪਏ ਤਨਖਾਹ ਮੁਹੱਈਆ ਕਰਵਾਈ ਜਾਵੇਗੀ ਤੇ ਦਫਤਰ 'ਚ ਆਏ ਹੋਏ ਪ੍ਰਰਾਰਥੀਆਂ ਨੂੰ ਕਰੋਨਾ ਵਾਇਰਸ ਤੋਂ ਬਚਣ ਬਾਰੇ ਜਾਣਕਾਰੀ ਵੀ ਦਿੱਤੀ ਗਈ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਦੇ ਘਰ–ਘਰ ਰੋਜ਼ਗਾਰ ਸਕੀਮ ਤਹਿਤ ਬੇਰੁਜ਼ਗਾਰ ਨੋਜਵਾਨਾਂ ਨੂੰ ਇਨ੍ਹਾਂ ਪਲੇਸਮੈਟ ਕੈਪਾਂ ਦੌਰਾਨ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਭਵਿੱਖ 'ਚ ਵੀ ਵੱਖ ਵੱਖ ਕੰਪਨੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਬੁਲਾ ਕੇ ਪਲੇਸਮੈਟ ਕੈਪ ਲਗਾਏ ਜਾਣਗੇ ਤਾ ਜੋ ਵੱਧ ਤੋ ਵੱਧ ਬੇਰੁਜ਼ਗਾਰ ਪ੍ਰਰਾਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾ ਸਕੇ ਅਤੇ ਇਨਾ ਪ੍ਰਰਾਰਥੀਆਂ ਦੇ ਜੀਵਨ ਪੱਧਰ ਨੂੰ ਉਚਾ ਚੁਕਿਆਂ ਜਾ ਸਕੇ।