ਰਣਜੀਤ ਬਾਵਾ/ਜਗੀਰ ਮੰਡ, ਘੁਮਾਣ

ਰਾਜ ਪੁਰਸਕਾਰ ਸਕਾਊਟਸ ਟੈਸਟਿੰਗ ਕੈਂਪ ਦਾ ਆਯੋਜਨ ਭਾਰਤੀ ਸਕਾਊਟਸ ਵੱਲੋਂ ਸਟੇਟ ਟੇ੍ਨਿੰਗ ਸੈਂਟਰ ਤਾਰਾ ਦੇਵੀ (ਸ਼ਿਮਲਾ) ਵਿਖੇ ਕੀਤਾ ਗਿਆ। ਇਸ ਟੈਸਟਿੰਗ ਕੈਂਪ ਵਿਚ ਗੁਰੂ ਹਰਿਕ੍ਰਿਸ਼ਨ ਸਕੂਲ ਨੰਗਲ ਘੁਮਾਣ ਦੇ 22 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾ ਕੇ ਭਾਗ ਲਿਆ ਅਤੇ ਟ੍ਰੇਨਿੰਗ ਦੌਰਾਨ ਚੰਗੀ ਕਾਰੁਜਗਾਰੀ ਕਰਕੇ ਰਾਜ ਪੁਰਸਕਾਰ ਪ੍ਰਰਾਪਤ ਕੀਤਾ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਉਹ ਸਲੀਕੇ ਸਿੱਖੇ ਜੋ ਇੱਕ ਸਕਾਊਟਸ ਵਿਚ ਹੋਣੇ ਚਾਹੀਦੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਸਕਾਊਟਸ ਵੱਲੋਂ ਦਿੱਤੇ ਗਏ ਟੀਚੀਆਂ ਨੂੰ ਪਹਾੜੀਆਂ ਦੇ ਰਸਤਿਆਂ ਰਾਹੀਂ ਸਫਰ ਕਰਕੇ ਤੈਅ ਕੀਤਾ। ਇਸ ਟੇ੍ਨਿੰਗ ਕੈਂਪ ਦੇ ਸਬੰਧ ਵਿਚ ਸਕੂਲ ਦੇ ਮੁਖੀ ਪਿ੍ਰੰ. ਗੁਰਭੇਜ ਸਿੰਘ ਨੇ ਆਪਣੇ ਕੁਝ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਵਿਦਿਆਰਥੀਆਂ ਦੀ ਸਖ਼ਸ਼ੀਅਤ ਵਿਚ ਗਤੀਸ਼ੀਲ ਪਰਿਵਰਤਨ ਅਤੇ ਨਿਖਾਰ ਆਉਂਦਾ ਹੈ। ਕਿਉਂਕਿ ਪੜਾਈ ਦੇ ਨਾਲ ਇਸ ਤਰ੍ਹਾਂ ਦੀਆਂ ਕਿਰਿਆਵਾਂ ਵਿਚ ਭਾਗ ਲੈਣ ਨਾਲ ਵਿਦਿਆਰਥੀ ਬਚਪਨ ਤੋਂ ਹੀ ਆਪਣੇ ਆਲੇ-ਦੁਆਲੇ ਦੇ ਮਾਹੋਲ ਵਿਚ ਵਿਚਰਨਾਂ ਸਿੱਖਦਾ ਹੈ ਅਤੇ ਇਕ ਜ਼ਿੰਮੇਵਾਰ ਇਨਸਾਨ ਬਣਦਾ ਹੈ। ਅੰਤ ਵਿਚ ਉਨ੍ਹਾਂ ਦੱਸਿਆ ਕਿ ਸਾਡਾ ਮਕਸਦ ਇਹ ਹੈ ਕਿ ਵਿਦਿਆਂ ਗ੍ਹਿਣ ਕਰਕੇ ਹਰ ਵਿਦਿਆਰਥੀ ਚੰਗਾ ਨਾਗਰਿਕ ਬਣੇ ਤੇ ਆਪਣੇ ਫਰਜਾਂ ਨੂੰ ਪਛਾਣੇ, ਜਿੰਦਗੀ ਵਿਚ ਮੌਕੇ ਉਤੇ ਠੀਕ ਫੈਸਲੇ ਲੈਣੇ ਸਿੱਖੇ ਅਤੇ ਲੋੜ ਪੈਣ ਤੇ ਹਰ ਕਿਸੇ ਦੀ ਮਦਦ ਕਰਨ ਲਈ ਤਤਪਰ ਰਹੇ।