ਆਕਾਸ਼, ਗੁਰਦਾਸਪੁਰ

ਰੋਜ਼ਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵਲੋਂ ਚਲਾਏ ਜਾ ਰਹੇ ਮਿਸ਼ਨ ਸੁਨਹਿਰੀ ਸ਼ੁਰੂਆਤ ਦੇ ਤਹਿਤ ਮਿਤੀ 8 ਅਕਤੂਬਰ 2022 ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬੰਬਾ ਦੀ ਅਗਵਾਈ ਹੇਠ ਬੀਪੀਓ ਸੈਕਟਰ ਵਿੱਚ ਸਾਫਟ ਸਕਿੱਲ ਅਤੇ ਇੰਟਰਿਵਊ ਦੀ ਮੁਫ਼ਤ ਤਿਆਰੀ ਲਈ 10 ਦਿਨਾਂ ਦੀ ਟੇ੍ਨਿੰਗ ਲਈ ਦੂਜੇ ਬੈਚ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਸ਼ੋਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਦਾਸਪੁਰ ਨੇ ਦੱਸਿਆ ਕਿ ਇੱਕ ਚੰਗੀ ਨੌਂਕਰੀ ਲੈਣ ਲਈ ਨੌਜਵਾਨਾਂ ਵਿੱਚ ਸਾਫਟ ਸਕਿੱਲ ਅਤੇ ਇੰਟਰਵਿਊ ਸਕਿੱਲਜ਼ ਦਾ ਹੋਣਾ ਬਹੁਤ ਜਰੂਰੀ ਹੈ। ਉਨਾਂ੍ਹ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਇਨਾਂ੍ਹ ਸਕਿੱਲਜ਼ ਦੀ ਕਮੀ ਹੋਣ ਕਾਰਨ ਜਿਆਦਾਤਰ ਨੌਜਵਾਨ ਇੰਟਰਵਿਊ ਵਿੱਚ ਭਾਗ ਨਹੀਂ ਲੈਂਦੇ ਜਾਂ ਫਿਰ ਇੰਟਰਵਿਊ ਦੌਰਾਨ ਸਲੈਕਟ ਨਹੀਂ ਹੁੰਦੇ। ਇਸ ਲਈ ਨੌਜਵਾਨਾਂ ਦੇ ਮਨੋਬਲ ਨੂੰ ਵਧਾਉਣ ਅਤੇ ਅਜੋਕੀ ਜਾਬ ਮਾਰਕਿਟ ਵਿੱਚ ਚੰਗਾ ਰੋਜ਼ਗਾਰ ਹਾਸਲ ਕਰਨ ਲਈ ਲੋੜੀਂਦੀ ਸਾਫਟ ਅਤੇ ਇੰਟਰਵਿਊ ਸਕਿੱਲ ਦੇਣ ਲਈ 10 ਦਿਨਾਂ ਦਾ ਵਿਸ਼ੇਸ਼ ਟੇ੍ਨਿੰਗ ਪੋ੍ਗਰਾਮ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਉਮੀਦਵਾਰਾਂ ਦੀ ਟੇ੍ਨਿੰਗ ਉਪਰੰਤ ਨਾਮੀ ਬੀ.ਪੀ.ਓ ਕੰਪਨੀਆਂ ਵਿੱਚ ਇੰਟਰਵਿਊ ਕਰਵਾ ਕੇ ਪਲੇਸਮੈਟ ਵੀ ਕਰਵਾਈ ਜਾਵੇਗੀ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਕਿਹਾ ਕਿ ਚਾਹਵਾਨ ਗ੍ਰੈਜੂਏਟ ਪਾਸ ਲੜਕੇ ਅਤੇ ਲੜਕੀਆਂ ਜੋ ਇਸ ਟੇ੍ਨਿੰਗ ਪੋ੍ਗਰਾਮ ਨੂੰ ਕਰਨਾ ਚਾਹੁੰਦੇ ਹਨ, ਉਹ ਮਿਤੀ 03 ਅਕਤੂਬਰ 2022 ਨੂੰ ਸੋਮਵਾਰ ਸਵੇਰੇ 10:00 ਵਜੇ ਨਿੱਜੀ ਤੌਰ 'ਤੇ ਆਪਣਾ ਨਾਮ ਰਜਿਸਟਰਡ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰ: 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਆ ਕੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ। ਉਨਾਂ੍ਹ ਕਿਹਾ ਕਿ ਇਸ ਟੇ੍ਨਿੰਗ ਪੋ੍ਗਰਾਮ ਦੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 84440-00099 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।