ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਬੀਤੇ ਤਿੰਨ ਦਿਨਾਂ ਤੋਂ ਚੱਲ ਰਹੀਆਂ ਯੂਥ ਕਾਂਗਰਸ ਦੀਆਂ ਚੋਣਾਂ ਦੇ ਸ਼ਨਿੱਚਰਵਾਰ ਆਏ ਨਤੀਜਿਆਂ 'ਚ ਫਿਰੋਜ਼ਪੁਰ ਦਿਹਾਤੀ ਹਲਕੇ ਦੀ ਵਿਧਾਇਕਾ ਸਤਿਕਾਰ ਕੌਰ ਧੜੇ ਦੀ ਮਜਬੂਤ ਪਕੜ ਨਜ਼ਰ ਆਈ। ਦੇਰ ਸ਼ਾਮ ਆਏ ਨਤੀਜਿਆਂ ਵਿਚ ਜਿਥੇ ਵਿਧਾਇਕਾ ਸਤਿਕਾਰ ਕੌਰ ਦੇ ਦਿਓਰ ਸ਼ੇਰ ਸਿੰਘ ਦਾ ਲੜਕਾ ਮਨਵਿੰਦਰ ਸਿੰਘ 'ਮਨੀਂ ਗਹਿਰੀ ' ਸਖਤ ਮੁਕਾਬਲੇ ਵਿਚ 4 ਵੋਟਾਂ ਨਾਲ ਜੇਤੂ ਰਿਹਾ, ਉਥੇ ਜਨਰਲ ਸਕੱਤਰ ਦੀ ਅਹਿਮ ਪੋਸਟ ਵੀ ਦਿਹਾਤੀ ਹਲਕੇ ਦੇ ਹੀ ਰੌਸ਼ਨਦੀਪ ਸਿੰਘ ਹਕੂਮਤ ਸਿੰਘ ਵਾਲਾ ਨੇ ਜਿੱਤੀ। ਇਸ ਮੌਕੇ ਵਿਧਾਇਕਾ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਅਤੇ ਯੂਥ ਕਾਂਗਰਸ ਦੇ ਨਵੇਂ ਚੁਣੇ ਗਏ ਪ੍ਰਧਾਨ ਮਨੀ ਗਹਿਰੀ ਦੇ ਪਿਤਾ ਸ਼ੇਰ ਸਿੰਘ ਗਹਿਰੀ ਨੂੰ ਵਧਾਈਆਂ ਦੇਣ ਵਾਲਿਆਂ ਦੀ ਹੌੜ ਲੱਗ ਗਈ। ਜ਼ਿਲ੍ਹਾ ਕਾਂਗਰਸ ਭਵਨ ਵਿਖੇ ਵੋਟਾਂ ਦੀ ਗਿਣਤੀ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁੁਰਚਰਨ ਸਿੰਘ ਨਾਹਰ ਅਤੇ ਯੂਥ ਕਾਂਗਰਸ ਚੋਣਾਂ ਦੇ ਜ਼ਿਲ੍ਹਾ ਰਿਟਰਨਿੰਗ ਅਫ਼ਸਰ ਰੋਹਿਤ ਰਾਮਤਾ ਦੀ ਅਗਵਾਈ 'ਚ ਹੋਈ। ਜ਼ਿਲ੍ਹੇ ਚਾਰੇ ਹਲਕੇ ਫਿਰੋਜ਼ਪੁਰ ਸ਼ਹਿਰੀ , ਫਿਰੋਜ਼ਪੁਰ ਦਿਹਾਤੀ,ਜ਼ੀਰਾ ਅਤੇ ਗੁਰੂਹਰਸਹਾਏ ਦੀਆਂ ਕੁੱਲ 3684 ਵੋਟਾਂ ਵਿਚੋਂ ਮਹਿਜ਼ 1227 ਵੋਟਾਂ ਪੋਲ ਹੋਈਆਂ ਸਨ। ਸਖਤ ਮੁਕਾਬਲੇ ਵਿਚ ਮਨੀ ਗਹਿਰੀ ਜ਼ੀਰਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਕਰੀਬੀ ਸਾਥੀ ਬਲਜੀਤ ਸਿੰਘ ਮੱਲ੍ਹੀ ਤੋਂ ਮਹਿਜ਼ 4 ਵੋਟਾਂ ਨਾਲ ਜਿੱਤ ਗਿਆ। ਮਨੀ ਗਹਿਰੀ ਨੂੰ 544 ਵੋਟਾਂ ਮਿਲੀਆਂ,ਜਦਕਿ ਬਲਜੀਤ ਸਿੰਘ ਮੱਲ੍ਹੀ ਨੂੰ 540 ਵੋਟਾਂ ਹਾਸਲ ਹੋਈਆਂ। ਜ਼ੀਰਾ ਹਲਕੇ ਨਾਲ ਹੀ ਸਬੰਧਤ ਨੌਜਵਾਨ ਰਾਕੇਸ਼ ਕਥੂਰੀਆ ਨੂੰ 115 ਵੋਟਾਂ ਹੀ ਮਿਲੀਆਂ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਦੀ ਚੋਣ ਵਿਚ ਵਿਧਾਇਕਾ ਸਤਿਕਾਰ ਕੌਰ ਗਹਿਰੀ ਧੜੇ ਦੇ ਹੀ ਰੌਸ਼ਨਦੀਪ ਸਿੰਘ ਹਕੂਮਤ ਸਿੰਘ ਵਾਲਾ ਪੁੱਤਰ ਸ਼ਿੰਦਰ ਸਿੰਘ ਸਰਪੰਚ ਨੇ ਸਭ ਤੋਂ ਵੱਧ 424 ਵੋਟਾਂ ਹਾਸਲ ਕਰਕੇ ਚੋਣ ਜਿੱਤ ਲਈ। ਉਸ ਦੇ ਮੁਕਾਬਲੇ ਗੁਰਸ਼ਰਨ ਸਿੰਘ ਨੂੰ 367 ਵੋਟਾਂ, ਰਾਜਬੀਰ ਸਿੰਘ ਨੂੰ 230, ਸੇਵਕ ਸਿੰਘ ਨੂੰ 108 ਵੋਟਾਂ ਅਤੇ ਸੰਦੀਪ ਸਿੰਘ ਨੂੰ 63 ਵੋਟਾਂ ਪ੍ਰਰਾਪਤ ਹੋਈਆਂ।

....................................................................

ਿਫ਼ਰੋਜ਼ਪੁਰ ਦਿਹਾਤੀ ਹਲਕੇ ਤੋਂ ਲੱਖਾ ਪਿਆਰੇਆਣਾ ਬਣੇ ਪ੍ਰਧਾਨ

ਿਫ਼ਰੋਜ਼ਪੁਰ ਦਿਹਾਤੀ ਹਲਕੇ ਅੰਦਰ ਪ੍ਰਧਾਨਗੀ ਲਈ 3 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਹੋਏ ਸਨ, ਜਿਨਾਂ ਨੂੰ 747 ਵੋਟਰਾਂ ਵਿਚੋਂ 309 ਵਲੋਂ ਵੋਟਾਂ ਦਿੱਤੀਆਂ ਗਈਆਂ ਸਨ, ਜਿਨਾਂ ਵਿਚ ਲਖਵਿੰਦਰ ਸਿੰਘ ਸੰਧੂ ਲੱਖਾ ਪਿਆਰੇਆਣਾ ਨੇ 246 ਵੋਟਾਂ ਪ੍ਰਰਾਪਤ ਕਰਕੇ ਜਿੱਤ ਦਰਜ ਕੀਤੀ। ਲੱਖਾ ਪਿਆਰੇਆਣਾ ਦੇ ਮੁਕਾਬਲੇ 'ਚ ਚੋਣ ਲੜੇ ਉਮੀਦਵਾਰਾਂ 'ਚੋਂ ਗੁਰਵਿੰਦਰ ਸਿੰਘ ਫੁਲਰਵੰਨ ਨੂੰ 28 ਵੋਟਾਂ, ਸੁਖਵਿੰਦਰ ਸਿੰਘ ਨੂੰ 17 ਵੋਟਾਂ ਹੀ ਪ੍ਰਰਾਪਤ ਹੋਈਆਂ। ........................................................................

ਗੁਰੂਹਰਸਹਾਏ ਹਲਕੇ ਤੋਂ ਵਿੱਕੀ ਸਿੱਧੂ ਬਣੇ ਪ੍ਰਧਾਨ

-ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਸੁਦਾਗਰ ਸਿੰਘ 'ਵਿੱਕੀ ਸਿੱਧੂ' 203 ਵੋਟਾਂ ਹਾਸਲ ਕਰਕੇ ਮਹਿਜ਼ 32 ਵੋਟਾਂ ਹਾਸਲ ਕਰਨ ਵਾਲੇ ਗੁਰਪ੍ਰਰੀਤ ਸਿੰਘ ਨੂੰ ਹਰਾ ਕੇ ਪ੍ਰਧਾਨ ਬਣੇ । ਇਥੋਂ ਕੁੱਲ ਵੋਟਾਂ 577 ਵਿਚੋਂ 246 ਵੋਟਾਂ ਹੀ ਪੋਲ ਹੋਈਆਂ ਸਨ।

......................................................

ਜ਼ੀਰਾ ਹਲਕੇ ਤੋਂ ਪਰਮਿੰਦਰ ਸਿੰਘ ਲਾਡਾ ਜੇਤੂ ਰਹੇ

ਵਿਧਾਨ ਸਭਾ ਹਲਕੇ ਜ਼ੀਰਾ ਅੰਦਰ ਪ੍ਰਧਾਨ ਦੀ ਚੋਣ ਲਈ ਦੋ ਉਮੀਦਵਾਰਾਂ ਵਿਚ ਮੁਕਾਬਲਾ ਹੋਇਆ ਸੀ। ਇਥੋਂ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਕਰੀਬੀ ਸਾਥੀ ਪਰਮਿੰਦਰ ਸਿੰਘ ਲਾਡਾ ਨੇ 511 ਵੋਟਾਂ ਹਾਸਲ ਕਰਕੇ ਕੁਲਬੀਰ ਜ਼ੀਰਾ ਦੇ ਵਿਰੋਧੀ ਧੜੇ ਵਜੋਂ ਜਾਣੇ ਜਾਂਦੇ ਕਾਂਗਰਸ ਦੇ ਸੂਬਾ ਸਕੱਤਰ ਅਨਵਰ ਹੁਸੈਨ ਦੇ ਸਾਥੀ ਹਰੁਣ ਲੱਧੜ ਦੀ ਪਤਨੀ ਰੂਥ ਟਰੇਸਾ ਨੂੰ ਵੱਡੇ ਫਰਕ ਨਾਲ ਹਰਾਇਆ। ਰੂਥ ਨੂੰ ਮਹਿਜ਼ 76 ਵੋਟਾਂ ਹੀ ਹਾਸਲ ਹੋਈਆਂ। ਇਥੇ ਜਿਕਰਯੋਗ ਹੈ ਕਿ ਜ਼ੀਰਾ ਵਿਚ ਕੁੱਲ 2039 ਵੋਟਰਾਂ ਵਿਚੋਂ ਸਿਰਫ਼ 599 ਵੋਟਰਾਂ ਵਲੋਂ ਹੀ ਵੋਟ ਦਿੱਤੀ ਗਈ ਸੀ।

.........................................................................

ਕੰਟਰੋਵਰਸ਼ਿਅਲ ਰਹੀ ਫਿਰੋਜ਼ਪੁਰ ਸ਼ਹਿਰੀ ਹਲਕੇ ਦੀ ਗਿਣਤੀ !

ਿਫ਼ਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਦੀ ਚੋਣ ਦੇ ਨਤੀਜੇ ਕਾਫੀ 'ਕੰਟਰੋਵਰਸ਼ਿਅਲ ' ਰਹੇ। ਇਥੇ ਹੈਰਾਨੀਜਨਕ ਪਹਿਲੂ ਇਹ ਵੀ ਰਿਹਾ ਕਿ ਹਲਕੇ ਵਿਚ ਕੁੱਲ ਮਹਿਜ਼ 321 ਵੋਟਾਂ ਵਿਚ ਪਹਿਲੋਂ ਤਾਂ 71 ਵੋਟਾਂ ਹੀ ਪੋਲ

ਹੋਈਆਂ ਜਦਕਿ ਪ੍ਰਧਾਨਗੀ ਦੀ ਦੋੜ ਵਿਚ ਯਾਕੂਬ ਮਸੀਹ , ਸੁਖਜਿੰਦਰ ਸਿੰਘ, ਕੁਲਵੰਤ ਸਿੰਘ, ਮਹਿੰਦਰ ਸਿੰਘ, ਸਾਹਬ ਸਿੰਘ ਤੇ ਸੁਖਦੇਵ ਸਿੰਘ ਸ਼ਾਮਲ ਸਨ। ਜਦੋਂ ਗਿਣਤੀ ਸਾਹਮਣੇ ਆਈ ਤਾਂ ਪਹਿਲੋਂ ਯਾਕੂਬ ਮਸੀਹ ਦੇ ਜੇਤੂ ਹੋਣ ਦੀ ਖ਼ਬਰ ਬਾਹਰ ਆਈ, ਪਰ ਬਾਅਦ ਵਿਚ ਸਖਜਿੰਦਰ ਸਿੰਘ ਨੂੰ ਬਲਾਕ ਕਾਂਗਰਸ ਪ੍ਰਧਾਨ ਵਜੋਂ ਜੇਤੂ ਐਲਾਨਿਆ ਗਿਆ ਸੀ। ਦੋਵੇਂ ਹੀ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਧੜੇ ਦੇ ਦੱਸੇ ਜਾ ਰਹੇ ਹਨ।