ਪੰਜਾਬੀ ਜਾਗਰਣ ਟੀਮ, ਜਲਾਲਾਬਾਦ : ਯੂਥ ਕਾਂਗਰਸ ਦੀਆਂ ਅਹੁਦੇਦਾਰੀਆਂ ਨੂੰ ਲੈ ਕੇ 6 ਦਸੰਬਰ ਨੂੰ ਸਪੰਨ ਹੋਈਆਂ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਚੋਣ ਨਤੀਜਿਆਂ 'ਚ ਨੌਜਵਾਨਾਂ ਨੇ ਰੂਬੀ ਗਿੱਲ ਦੇ ਹੱਕ 'ਚ ਫਤਵਾ ਦਿੰਦੇ ਹੋਏ 1312 ਵੋਟਾਂ ਨਾਲ ਜੇਤੂ ਬਣਾਇਆ ਤੇ ਉਹ ਜ਼ਿਲ੍ਹਾ ਪ੍ਰਧਾਨ ਚੁਣੇ ਗਏ ਹਨ। ਇਸ ਤੋਂ ਇਲਾਵਾ ਪਰਮਿੰਦਰ ਦੀਪੂ 465 ਵੋਟਾਂ ਦੇ ਅੰਤਰ ਨਾਲ ਬਲਾਕ ਪ੍ਰਧਾਨ ਬਣੇ ਹਨ ਜਦਕਿ ਉਨ੍ਹਾਂ ਦੇ ਮੁਕਾਬਲੇ ਚੋਣ ਲੜਣ ਵਾਲੇ ਉਮੀਦਵਾਰ ਗੁਰਪ੍ਰਰੀਤ ਨੇ ਪਹਿਲਾਂ ਹੀ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਸੀ ਪਰ ਉਸਨੂੰ ਵੀ ਨੌਜਵਾਨਾਂ ਨੇ 156 ਵੋਟਾਂ ਪਾਈਆਂ। ਇਸ ਦੇ ਨਾਲ ਹੀ ਐਡਵੋਕੇਟ ਤਲਵਿੰਦਰ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ ਬਣੇ ਹਨ। ਇਥੇ ਦੱਸਣਯੋਗ ਹੈ ਕਿ ਰੂਬੀ ਗਿੱਲ ਦਾ ਮੁਕਾਬਲਾ ਅਮਿ੍ਤਪਾਲ ਨਾਲ ਹੀ ਜਿਸਨੂੰ 222 ਵੋਟਾਂ ਪਈਆਂ ਜਦਕਿ ਰੂਬੀ ਗਿੱਲ ਦੇ ਹੱਕ 1534 ਨੌਜਵਾਨਾਂ ਨੇ ਫਤਵਾ ਦਿੱਤਾ।