ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਵੀਰਵਾਰ ਨੂੰ ਬਾਦਲ ਕਲੋਨੀ 'ਚ ਸਥਿਤ ਇਕ ਧਰਮਸ਼ਾਲਾ 'ਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤਕ ਫਾਜ਼ਿਲਕਾ ਦੇ ਯੂਥ ਕਾਂਗਰਸ ਦੀਆਂ ਚੋਣਾਂ ਕਰਵਾਈਆਂ ਗਈਆਂ। ਇਸ ਮੌਕੇ ਥਾਣਾ ਸਿਟੀ ਮੁਖੀ ਨਵਦੀਪ ਭੱਟੀ ਵੱਲੋਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ।

ਇਸ ਸਬੰਧੀ ਜਾਣਕਾਰੀ ਦਿੰਦੇ ਡੀਆਰਓ ਹੰਸਪਾਲ ਨੇ ਦੱਸਿਆ ਕਿ ਫਾਜ਼ਿਲਕਾ ਦੇ ਯੂਥ ਕਾਂਗਰਸ ਦੀਆਂ ਚੋਣਾਂ ਫਾਜ਼ਿਲਕਾ ਦੀ ਇਕ ਧਰਮਸ਼ਾਲਾ 'ਚ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੀਆਂ ਚੋਣਾਂ ਦੇ ਦੌਰਾਨ 1766 ਵੋਟਾਂ 'ਚ 241 ਲੋਕਾਂ ਨੇ ਹੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਖੇਤਰ ਦੀ ਪ੍ਰਧਾਨਗੀ ਲਈ ਕੈਂਡੀ ਸ਼ਰਮਾ, ਜਤਿੰਦਰ,ਵਿਸ਼ਾਲ, ਧਿਰਜ ਅਤੇ ਪਵਨ ਕੁਮਾਰ ਦੀ ਆਪਸੀ ਟੱਕਰ ਰਹੀ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਦੀ ਚੋਣ ਰੂਬੀ ਗਿੱਲ ਅਤੇ ਅੰਮਿ੍ਤਪਾਲ ਦੀ ਆਪਸੀ ਟੱਕਰ ਰਹੀ ਇਨ੍ਹਾਂ ਤੋਂ ਇਲਾਵਾ ਜਰਨਲ ਸਕੱਤਰ ਦੀਆਂ ਚੋਣਾਂ 'ਚ 17 ਉਮੀਦਵਾਰਾਂ ਨੇ ਭਾਗ ਲਿਆ, ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਵੱਲੋਂ ਸਾਰੇ ਵੋਟਰਾਂ ਨੂੰ ਸ਼ਾਂਤਮਈ ਢੰਗ ਨਾਲ ਵੋਟਿੰਗ ਕਰਨ ਦੀ ਲਗਾਤਰ ਅਪੀਲ ਵੀ ਕੀਤੀ ਗਈ। ਇਸ ਮੌਕੇ ਹੰਸਪਾਲ ਨੇ ਕਿਹਾ ਕਿ ਫਾਜ਼ਿਲਕਾ ਯੂਥ ਕਾਂਗਰਸ ਦੀਆਂ ਜੋ ਚੋਣਾਂ ਕਰਵਾਈਆਂ ਹਨ ਇਨ੍ਹਾਂ ਚੋਣਾਂ ਦੇ ਨਤੀਜੇ 7 ਦਸੰਬਰ ਨੂੰ ਐਲਾਨ ਕੀਤੇ ਜਾਣਗੇ।

--------------

ਥਾਣਾ ਮੁਖੀ ਵੱਲੋਂ ਸੁਰੱਖਿਆ ਦੇ ਕੜੇ ਪ੍ਰਬੰਧ

ਪਿਛਲੇ ਦਿਨੀ ਲੁਧਿਆਣਾ 'ਚ ਯੁਥ ਕਾਂਗਰਸ ਦੀਆਂ ਚੋਣਾਂ ਦੇ ਦੌਰਾਨ ਹੋਈ ਘਟਨਾ ਤੋਂ ਬਾਅਦ ਫਾਜ਼ਿਲਕਾ 'ਚ ਵੱਖ-ਵੱਖ ਥਾਂਵਾ 'ਤੇ ਪੁਲਿਸ ਨੇ ਨਾਕਾਬੰਦੀ ਕਰਕੇ ਹਰ ਆਉਣ ਜਾਣ ਵਾਲੇ ਦੀ ਤਲਾਸ਼ੀ ਲਈ ਗਈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ, ਅਤੇ ਇਹ ਚੋਣਾਂ ਸ਼ਾਂਤਮਈ ਢੰਗ ਨਾਲ ਕਰਵਾਈਆਂ ਗਈਆਂ।