ਜਗਵੰਤ ਸਿੰਘ ਮੱਲ੍ਹੀ, ਮਖੂ : ਖੁਫ਼ੀਆ ਪੁਲਿਸ ਵਿੰਗ ਮਖ਼ੂ ਦੇ ਇੰਚਾਰਜ ਸਬ ਇੰਸਪੈਕਟਰ ਜਰਮਲ ਸਿੰਘ ਦੇ 22 ਸਾਲਾ ਨੌਜਵਾਨ ਭਤੀਜੇ ਮਨਦੀਪ ਸਿੰਘ ਪੁੱਤਰ ਮਾਸਟਰ ਨਿਰਮਲ ਸਿੰਘ ਵਾਸੀ ਹਾਮਦਵਾਲਾ ਹਿਠਾੜ ਦੀ ਨਿਊਜ਼ੀਲੈਂਡ ਵਿਖੇ ਕੰਮ ਕਰਦਿਆਂ ਹੋਏ ਦਰਦਨਾਕ ਹਾਦਸੇ 'ਚ ਅਚਾਨਕ ਮੌਤ ਹੋ ਗਈ।

ਮਨਦੀਪ ਸਿੰਘ ਸਟੱਡੀ ਵੀਜ਼ੇ 'ਤੇ ਕ੍ਰਾਈਸਚਰਚ ਨਿਊਜ਼ੀਲੈਂਡ ਵਿਖੇ ਗਿਆ ਸੀ ਜਿੱਥੇ ਵਰਕ ਪਰਮਿਟ 'ਤੇ ਕਾਰਖ਼ਾਨੇ 'ਚ ਕੰਮ ਕਰਦੇ ਸਮੇਂ ਮਨਦੀਪ ਸਿੰਘ ਦੀ ਸ਼ੀਸ਼ਾ ਲੋਡ ਕਰਦਿਆਂ ਸਾਰਾ ਵਜ਼ਨ ਉਪਰ ਡਿੱਗ ਪਿਆ ਜੋ ਮੌਤ ਦਾ ਕਾਰਨ ਬਣਿਆ।

ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਅਨੇਕ ਪੁਲਿਸ ਵਿਭਾਗ ਦੇ ਆਹਲਾ ਅਧਿਕਾਰੀਆਂ, ਸਿੱਖਿਆ ਜਗਤ ਨਾਲ ਜੁੜੇ ਵਿਅਕਤੀਆਂ, ਸਮਾਜਸੇਵੀ, ਧਾਰਮਿਕ, ਰਾਜਸੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਨੇ ਵੀ ਡੂੰਘੇ ਗ਼ਮ ਦਾ ਇਜ਼ਹਾਰ ਕੀਤਾ।

Posted By: Jagjit Singh