ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਯੁਵਾ ਪੀੜ੍ਹੀ ਨੂੰ ਯੋਗ ਦੇ ਨਾਲ ਜੋੜਣ ਦੇ ਮਕਸਦ ਨਾਲ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਵੱਲੋਂ ਬੀਤੇ ਦਿਨ ਦਾਸ ਐਂਡ ਬਰਾਊਨ ਵਰਲਡ ਸਕੂਲ 'ਚ ਜ਼ਿਲ੍ਹਾ ਪੱਧਰੀ ਯੋਗਾ ਚੈਂਪੀਅਨਸ਼ਿਪ ਕਰਵਾਈ ਗਈ। ਜਿਸ 'ਚ ਵੱਖ-ਵੱਖ ਸਕੂਲਾਂ ਦੇ 70 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਭਾਗ ਲੈ ਕੇ ਯੋਗਾਸਨ ਕੀਤਾ। ਪ੍ਰਧਾਨ ਅਨਿਰੁਧ ਗੁਪਤਾ ਦੀ ਪ੍ਰਧਾਨਗੀ 'ਚ ਇਸ ਚੈਪੀਅਨਸ਼ਿਪ ਵਿਚ ਜੋਤੀ ਪ੍ਰਜਲਵਿੱਤ ਦੇ ਨਾਲ ਪ੍ਰਤੀਯੋਗਤਾ ਸ਼ੁਰੂ ਹੋਈ। ਸਰਿਤਾ, ਵਿਸ਼ਵ ਬੰਧੂ ਨੇ ਦੱਸਿਆ ਕਿ ਇਹ ਪ੍ਰਤੀਯੋਗਤਾ 8 ਤੋਂ 10, 10 ਤੋਂ 12, 12 ਤੋਂ 14 ਅਤੇ 14 ਤੋਂ 16 ਇਨ੍ਹਾਂ ਚਾਰ ਵਰਗਾਂ ਵਿਚ ਕਰਵਾਈ ਗਈ ਅਤੇ ਇਸ ਵਿਚ ਯੋਗ ਦੇ ਅਨੁਭਵੀ ਰਾਕੇਸ਼ ਸ਼ਰਮਾ, ਮਨਮੋਹਨ, ਸੁਮਨ ਗੁਪਤਾ, ਸ਼ਕਤੀ ਚੋਪੜਾ ਨੇ ਜੱਜ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਦੱਸਿਆ ਕਿ ਜੋ ਵਿਦਿਆਰਥੀ ਜ਼ਿਲ੍ਹਾ ਪੱਧਰ 'ਤੇ ਅਵੱਲ ਰਹੇ ਹਨ ਉਨ੍ਹਾਂ ਨੂੰ 3 ਨਵੰਬਰ ਨੂੰ ਸਟੇਟ ਚੈਂਪੀਅਨਸ਼ਿਪ ਪਟਿਆਲਾ ਵਿਚ ਭੇਜਿਆ ਜਾਵੇਗਾ।

...........................

ਇਹ ਰਹੇ ਨਤੀਜੇ

8 ਤੋਂ 10 ਉਮਰ ਵਰਗ ਲੜਕੀਆਂ ਵਿਚ ਡੀਸੀਐੱਮ ਕੈਂਂਟ ਦੀ ਵਿਦਿਆਰਥਣ ਡੋਟਸੀ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ 10 ਤੋਂ 12 ਉਮਰ ਵਰਗ ਵਿਚ ਦਾਸ ਐਂਡ ਬਰਾਊਨ ਵਰਲਡ ਸਕੂਲ ਦੀ ਵਿਦਿਆਰਥਣ ਅਵਨੀ ਅਰੋੜਾ ਨੇ ਪਹਿਲਾ, ਯੋਗ ਸ਼ਕਤੀ ਕਲੱਬ ਦੀ ਤਨਿਸ਼ਕਾ ਨੇ ਦੂਜਾ, ਸ਼ਾਂਤੀ ਵਿੱਦਿਆ ਮੰਦਰ ਸਕੂਲ ਦੀ ਰੀਆ ਨੇ ਤੀਜਾ ਸਥਾਨ ਹਾਸਲ ਕੀਤਾ। 8 ਤੋਂ 10 ਉਮਰ ਵਰਗ ਲੜਕਿਆਂ ਵਿਚ ਆਰਿਆ ਅਨਾਥ ਆਸ਼ਰਮ ਦੇ ਮੋਜੋਮੁੰਡਾ ਨੇ ਪਹਿਲਾ, ਯੋਗ ਸਕਮਤੀ ਕਲੱਬ ਦੇ ਯਸ਼ ਨੇ ਦੂਜਾ ਅਤੇ ਇਸੇ ਕਲੱਬ ਦੇ ਹਾਰਦਿਕ ਨੇ ਤੀਜਾ ਸਥਾਨ ਹਾਸਲ ਕੀਤਾ। 12 ਤੋਂ 14 ਉਮਰ ਵਰਗ ਲÎੜਕਿਆਂ ਦੇ ਗਰੁੱਪ ਵਿਚ ਆਰਿਆ ਅਨਾਥ ਆਸ਼ਰਮ ਦੇ ਇਸ਼ਾਂਤ ਨੇ ਪਹਿਲਾ, ਡੀਸੀਐੱਮ ਇੰਟਰਨੈਸ਼ਨਲ ਸਕੂਲ ਦੇ ਗੁਰਸ਼ਰਨ ਸਿੰਘ ਨੇ ਦੂਜਾ ਅਤੇ ਡੀਸੀਐੱਮ ਕੈਂਟ ਸਕੂਲ ਦੇ ਲਕਸ਼ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 10 ਤੋਂ 12 ਉਮਰ ਵਰਗ ਲÎੜਕਿਆਂ ਦੇ ਗਰੁੱਪ ਵਿਚ ਡੀਸੀਐੱਮ ਕੈਂਟ ਸਕੂਲ ਦੇ ਤਨਿਸ਼ਕ ਨੇ ਪਹਿਲਾ, ਆਰਿਆ ਅਨਾਥਾਲਿਆ ਦੇ ਸੁਖਰਾਮ ਨੇ ਦੂਜਾ ਅਤੇ ਦਾਸ ਐਂਡ ਬਰਾਊਨ ਸਕੂਲ ਦੇ ਆਜਾਦੇਵ ਅਤੇ ਦੇਵਾਂਸ਼ ਨੇ ਸਾਂਝੇ ਰੂਪ ਵਿਚ ਤੀਜਾ ਸਥਾਨ ਹਾਸਲ ਕੀਤਾ। 14 ਤੋਂ 16 ਉਮਰ ਵਰਗ ਲੜਕੀਆਂ ਗਰੁੱਪ ਵਿਚ ਦਾਸ ਐਂਡ ਬਰਾਊਨ ਦੀ ਮੁਕਸਾਨ ਨੇ ਪਹਿਲਾ ਅਤੇ 12 ਤੋਂ 14 ਉਮਰ ਵਰਗ ਲੜਕੀਆਂ ਗਰੁੱਪ ਵਿਚ ਡੀਸੀਐੱਮ ਕੈਂਟ ਦੀ ਹਰਿਸ਼ਤਾ ਨੇ ਪਹਿਲਾ, ਡੀਸੀਐੱਮ ਇੰਟਰਨੈਸ਼ਨਲ ਸਕੂਲ ਦੀ ਤੁਲਸੀ ਨੇ ਦੂਜਾ ਅਤੇ ਦਾਸ ਐਂਡ ਬਰਾਊਨ ਸਕੂਲ ਦੀ ਨਿਹਾਰਿਕਾ ਅਤੇ ਖੁਸ਼ੀ ਨੇ ਸਾਂਝੇ ਰੂਪ ਵਿਚ ਤੀਜਾ ਸਥਾਨ ਹਾਸਲ ਕੀਤਾ। 14 ਤੋਂ 16 ਉਮਰ ਵਰਗ ਲੜਕਿਆਂ ਵਿਚ ਆਰਿਆ ਅਨਾਥਾਲਿਆ ਦੇ ਲਾਰੰਸ ਨੇ ਪਹਿਲਾ, ਡੀਸੀਐੱਮ ਕੈਂਟ ਦੇ ਅਮਿ੍ਤਪਾਲ ਸਿੰਘ ਨੇ ਦੂਜਾ ਅਤੇ ਸਨਸ਼ਾਈਨ ਮਾਡਲ ਸਕੂਲ ਹਰਕੰਵਲਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਡਾ. ਗੁਰਨਾਮ ਸਿੰਘ ਫਰਮਾਹ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਹੀਦਾਂ ਦੇ ਸ਼ਹਿਰ ਨੂੰ ਰੋਗ ਮੁਕਤ ਬਨਾਉਣਾ ਹਰ ਗਲੀ ਮੁਹੱਲੇ, ਪਾਰਕ, ਕਾਲੌਨੀਆਂ ਵਿਚ ਯੋਗ ਕਲਾਸਾਂ ਲਗਵਾਉਣਾ ਹੀ ਉਨ੍ਹਾਂ ਦੀ ਐਸੋਸੀਏਸ਼ਨ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਤੇ ਰਾਣੀ ਪੌਦਾਰ, ਮਨਜੀਤ ਸਿੰਘ ਿਢੱਲੋਂ, ਦੀਪਕ ਸਲੂਜਾ, ਮਨੋਜ ਆਰਿਆ, ਅਸ਼ੋਕ ਸ਼ਰਮਾ, ਡਾ. ਅਮਰਿੰਦਰ ਸਿੰਘ ਫਰਮਾਹ, ਕੁਲਵੰਤ ਸਿੰਘ, ਏਸੀ ਚਾਵਲਾ, ਮਨਮੋਹਨ ਸ਼ਾਸਤਰੀ, ਰਾਕੇਸ਼ ਸ਼ਰਮਾ, ਦੇਵ ਰਾਜ ਦੱਤਾ, ਸੁਮਨ ਗੁਪਤਾ, ਸਤੀਸ਼ ਪੁਰੀ, ਹਰਬੰਸ, ਅੰਕਿਤ ਗੁਪਤਾ, ਅਮਰ ਸਮੇਤ ਹੋਰ ਵੀ ਹਾਜ਼ਰ ਸਨ।