ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਫ਼ੈੱਡਰੇਸ਼ਨਾਂ ਦੇ ਸੱਦੇ 'ਤੇ ਸਮੂਹ ਜਥੇਬੰਦੀਆਂ ਦੇ ਵਲੋਂ ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਹੜਤਾਲ ਕਰਦਿਆ ਹੋਇਆ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੀ ਅਰਥੀ ਫੂਕੀ। ਇਸ ਅਰਥੀ ਫੂਕ ਮੁਜ਼ਾਹਰੇ ਵਿਚ ਸੈਂਕੜੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਕਰਮਚਾਰੀਆਂ, ਪੰਜਾਬ ਰੋਡਵੇਜ਼, ਪਨਬਸ ਕਾਮਿਆਂ, ਆਂਗਣਵਾੜੀ ਵਰਕਰਾਂ, ਹੈਲਪਰਾਂ, ਪੇਂਡੂ ਚੌਕੀਦਾਰਾਂ, ਆਸ਼ਾ ਅਤੇ ਮਿੱਡ-ਡੇ-ਮੀਲ ਵਰਕਰ, ਬੈਂਕਾਂ ਅਤੇ ਬੀਮਾ ਨਿਗਮਾਂ, ਬਿਜਲੀ ਕਾਮਿਆਂ, ਮਨਰੇਗਾ, ਉਸਾਰੀ, ਭੱਠਾ ਅਤੇ ਗੈਰ-ਜਥੇਬੰਦੀ ਖੇਤਰ ਮਜ਼ਦੂਰਾਂ, ਮੁਲਾਜ਼ਮਾਂ ਨੇ ਹੜਤਾਲ ਕਰਕੇ ਰੋਸ ਰੈਲੀਆਂ ਕਰਦਿਆ ਹੋਇਆ ਚੱਕਾ ਜਾਮ ਕੀਤਾ। ਇਸ ਮੌਕੇ 'ਤੇ ਸਮੂਹ ਜਥੇਬੰਦੀਆਂ ਦੇ ਆਗੂਆਂ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੈਰ-ਕਾਨੂੰਨੀ ਠੇਕਾ ਮਜ਼ਦੂਰ ਪ੫ਣਾਲੀ ਅਤੇ ਆਊਟ ਸੋਰਸਿੰਗ ਉੱਤੇ ਰੋਕ ਲਗਾਈ ਜਾਵੇ, ਬਰਾਬਰ ਕੰਮ ਬਦਲੇ ਬਰਾਬਰ ਤਨਖ਼ਾਹ ਦਿੱਤੀ ਜਾਵੇ।

ਪੰਜਾਬ ਰੋਡਵੇਜ਼, ਪਨਬਸ ਸਮੇਤ ਸਾਰੇ ਸਰਕਾਰੀ ਵਿਭਾਗਾਂ ਵਿਚ ਰੈਗੂਲਰ ਪੋਸਟਾਂ ਉੱਤੇ ਠੇਕੇ 'ਤੇ ਭਰਤੀ ਕੀਤੇ ਅਤੇ ਕੱਚੇ ਵਰਕਰ ਪੱਕੇ ਕੀਤੇ ਜਾਣ, ਸਕੀਮ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਦੇ ਕਾਨੂੰਨ ਦੇ ਘੇਰੇ ਵਿਚ ਸ਼ਾਮਿਲ ਕੀਤਾ ਜਾਵੇ। ਸਾਰੇ ਮੁਲਾਜ਼ਮਾਂ ਨੂੰ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਦਿੱਤੀ ਜਾਵੇ। ਘੱਟੋ-ਘੱਟ ਉਜਰਤ 18000 ਰੁਪਏ ਪ੫ਤੀ ਮਹੀਨਾ ਕੀਤੀ ਜਾਵੇ। ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ ਅਤੇ ਡੀ. ਏ. ਦੀਆਂ 4 ਕਿਸ਼ਤਾਂ ਤੁਰੰਤ ਦਿੱਤੀਆਂ ਜਾਣ ਅਤੇ ਬਣਦਾ ਬਕਾਇਆ ਨਗਦ ਦਿੱਤਾ ਜਾਵੇ।