ਬਲਰਾਜ, ਫਾਜ਼ਿਲਕਾ : ਦੇਸ਼ ਦੀਆਂ ਪ੫ਮੁੱਖ ਟਰੇਡ ਯੂਨੀਅਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਖਿਲਾਫ਼ ਪੰਜਾਬ ਵਿਚ ਮੌਜ਼ੂਦਾ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ, ਕਿਸਾਨ, ਅਧਿਆਪਕ, ਆਸ਼ਾ ਵਰਕਰ ਅਤੇ ਹੋਰਨਾਂ ਜਥੇਬੰਦੀਆਂ ਵਲੋਂ ਫਾਜ਼ਿਲਕਾ ਦੇ ਸ਼ਹੀਦ ਊਧਮ ਸਿੰਘ ਪਾਰਕ ਵਿਚ ਇਕ ਰੋਸ ਰੈਲੀ ਕੀਤੀ। ਇਸ ਮੌਕੇ ਹੜਤਾਲ ਦੇ ਸਮਰਥਨ ਵਿਚ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ (ਵਿਗਿਆਨਕ) ਜ਼ਿਲ੍ਹਾ ਫਾਜ਼ਿਲਕਾ ਵਲੋਂ ਸਾਥੀ ਹਰੀਸ਼ ਕੰਬੋਜ ਜ਼ਿਲ੍ਹਾ ਪ੫ਧਾਨ, ਹਰਭਜਨ ਸਿੰਘ ਖੁੰਗਰ ਜ਼ਿਲ੍ਹਾ ਸਰਪ੫ਸਤ ਪਸਸਫ਼, ਬਖਤਾਵਰ ਸਿੰਘ ਏਟਕ, ਕੁਲਬੀਰ ਸਿੰਘ ਢਾਬਾਂ, ਜੋਗਿੰਦਰ ਸਿੰਘ ਦਰਜਾ ਚਾਰ ਆਗੂੂ, ਓਮ ਪ੫ਕਾਸ਼, ਮਹਿੰਦਰ ਪਾਲ, ਖਿਆਲੀ ਰਾਮ, ਮੋਹਨ ਲਾਲ, ਭਰਪੂਰ ਸਿੰਘ, ਚੜ੍ਹਤ ਸਿੰਘ, ਸੁੁਰਿੰਦਰਪਾਲ ਮਦਾਨ, ਸੁਰਿੰਦਰ ਕੁਮਾਰ ਆਦਿ ਤੋਂ ਇਲਾਵਾ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬੋਲਦੇ ਹੋਏ ਆਗੂਆਂ ਨੇ ਕਿਹਾ ਕਿ ਛੋਟੇ ਦੁਕਾਨਦਾਰਾਂ, ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਦਾ ਇੰਨ੍ਹਾਂ ਸਰਕਾਰਾਂ ਵੱਲੋਂ ਕਚੂੰਮਰ ਕੱਢ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਨੋਟਬੰਦੀ ਅਤੇ ਜੀਐਸਟੀ ਕਾਰਨ ਲੋਕਾਂ ਅਤੇ ਛੋਟੇ ਵਪਾਰੀਆਂ ਦਾ ਸਭ ਕੰਮ ਜਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਕਾਰਨ ਵਧੇ ਰੇਟਾਂ ਨੇ ਕਰੋੜਾਂ ਲੋਕਾਂ ਦੀ ਜੇਬ ਤੇ ਡਾਕਾ ਮਾਰਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਦਾ ਲੱਖਾਂ ਕਰੋੜਾਂ ਰੁਪਏ ਦਾ ਕਰਜਾ ਮਾਫ਼ ਕਰ ਦਿੱਤਾ ਹੈ। ਆਗੂਆਂ ਨੇ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਿੱਛਲੇ ਦੋ ਵਰਿ੍ਹਆਂ ਤੋਂ ਡੀਏ ਦੀਆਂ ਚਾਰ ਕਿਸ਼ਤਾਂ ਅਤੇ 22 ਮਹੀਨਿਆਂ ਦਾ ਬਕਾਇਆ ਏਰੀਅਰ ਵੀ ਜਾਮ ਕਰਕੇ ਰੱਖਿਆ ਹੋਇਆ ਹੈ। ਇਹ ਹੀ ਨਹੀਂ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾ ਰਹੀ। ਉਧਰ ਆਲ ਇੰਡੀਆ ਆਸ਼ਾ ਵਰਕਰਾਂ ਵਲੋਂ ਵੀ ਇਸ ਰੋਸ ਰੈਲੀ ਵਿਚ ਹਿੱਸਾ ਲਿਆ ਗਿਆ। ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਪ੫ਧਾਨ ਬਿਮਲਾ ਰਾਣੀ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਆਸ਼ਾ ਵਰਕਰਜ਼ ਨੂੰ ਉਤਸ਼ਾਹਿਤ ਕਾਨੂੰਨ ਦਾਇਰੇ ਮੁਤਾਬਕ 18000 ਤਨਖਾਹ ਦੇ ਕੇ ਉਨ੍ਹਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ।

---------

ਬੈਂਕ ਕਰਮਚਾਰੀਆਂ ਵੀ ਕੀਤੀ ਹੜਤਾਲ, ਲੋਕ ਪਰੇਸ਼ਾਨ

ਉਧਰ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿਚ ਫਾਜ਼ਿਲਕਾ ਦੇ ਕਈ ਬੈਂਕਾਂ ਵਿਚ ਵੀ ਹੜਤਾਲ ਰਹੀ। ਇਹ ਹੜਤਾਲ ਆਲ ਇੰਡੀਆ ਬੈਂਕ ਇੰਪਲਾਈਜ਼ ਫੈਡਰੇਸ਼ਨ ਯੂਨੀਅਨ ਦੇ ਸੱਦੇ 'ਤੇ ਕੀਤੀ ਗਈ। ਬੈਂਕਾਂ ਵਿਚ ਕੰਮਕਾਜ ਲਈ ਆਉਣ ਵਾਲੇ ਲੋਕ ਵੀ ਤੰਗ ਪਰੇਸ਼ਾਨ ਹੁੰਦੇ ਰਹੇ।