ਖਿਡਾਰੀ ਸੂਜਲ ਸਿੰਘ ਦਾ ਕੀਤਾ ਸਵਾਗਤ
Publish Date:Wed, 20 Nov 2019 06:50 PM (IST)

ਪੱਤਰ ਪ੍ਰਰੇਰਕ, ਜਲਾਲਾਬਾਦ : ਪੰਜਾਬ ਰਾਜ ਖੇਡਾਂ ਦੌਰਾਨ ਫਾਜ਼ਿਲਕਾ ਦੀ ਟੀਮ ਨੇ ਦੂਜੀ ਵਾਰ ਬਾਜ਼ੀ ਮਾਰ ਕੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ। ਸੰਗਰੂਰ ਵਿਖੇ ਹੋਈਆਂ ਅੰਡਰ-11 ਰਾਜ ਪੱਧਰੀ ਪ੍ਰਰਾਇਮਰੀ ਸਕੂਲ ਖੇਡਾਂ ਦੌਰਾਨ ਫਾਜ਼ਿਲਕਾ ਜ਼ਿਲੇ੍ਹ ਦੀ ਕਬੱਡੀ ਟੀਮ ਨੇ ਸਰਕਲ ਕਬੱਡੀ ਦਾ ਫਾਈਨਲ ਮੈਚ ਜਿੱਤ ਕੇ ਗੋਲਡ ਮੈਡਲ ਹਾਸਲ ਕੀਤਾ। ਟੀਮ ਦੇ ਕੋਚ ਕੁਲਦੀਪ ਸਿੰਘ ਸਭਰਵਾਲ ਦੀ ਅਗਵਾਈ 'ਚ ਗਈ ਟੀਮ 'ਚ ਸਰਕਾਰੀ ਪ੍ਰਰਾਇਮਰੀ ਸਕੂਲ ਘਾਂਗਾ ਖੁਰਦ ਬਲਾਕ ਗੁਰੂਹਰਸਹਾਏ-3 ਦਾ ਇਕ ਖਿਡਾਰੀ ਸੂਜਲ ਸਿੰਘ ਪੁੱਤਰ ਨਿਰਮਲ ਸਿੰਘ ਨੇ ਵੀ ਇਸ ਪ੍ਰਰਾਪਤੀ ਨਾਲ ਆਪਣੇ ਬਲਾਕ ਗੁਰੂਹਰਸਹਾਏ-3 ਅਤੇ ਸਕੂਲ ਘਾਂਗਾ ਖੁਰਦ ਦਾ ਨਾਂ ਚਮਕਾਇਆ। ਉਸਦੇ ਗੋਲਡ ਮੈਡਮ ਜਿੱਤ ਕੇ ਸਕੂਲ ਪਹੁੰਚਣ 'ਤੇ ਮੁੱਖ ਅਧਿਆਪਕ ਜਸਵੀਰ ਕੌਰ ਅਤੇ ਸਾਰੇ ਸਟਾਫ ਵਿਦਿਆਰਥੀਆਂ, ਗ੍ਰਾਮ ਪੰਚਾਇਤ, ਸਕੂਲ ਕਮੇਟੀ ਅਤੇ ਵਿਸ਼ੇਸ਼ ਤੌਰ 'ਤੇ ਬੀਪੀਈਓ ਮੈਡਮ ਪ੍ਰਕਾਸ਼ ਕੌਰ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ, ਬੀਐਮਟੀ ਸੁਖਵਿੰਦਰ ਸਿੰਘ, ਰਮਨ ਸਿੰਘ ਪਿੰਡ ਦੇ ਪੱਤਵੰਤੇ ਸੱਜਣ ਸਰਬਜੀਤ ਸਿੰਘ ਤੇ ਬੇਅੰਤ ਸਿੰਘ, ਸੀਐਚਟੀ ਘਾਂਗਾ ਕਲਾ ਅਤੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਗਰਮਜੋਸ਼ੀ ਨਾਲ ਬੱਚੇ ਦਾ ਸਵਾਗਤ ਕੀਤਾ। ਸਕੂਲ ਅਧਿਆਪਕ ਪਰਮਿੰਦਰ ਕੌਰ ਨੇ ਦੱਸਿਆ ਕਿ ਸਾਡਾ ਫਾਇਨਲ ਮੈਚ ਲੁਧਿਆਣਾ ਨਾਲ ਸੀ ਜੋ ਕਿ 30-38 ਦੇ ਫਰਕ ਨਾਲ ਜਿੱਤ ਕੇ ਪੰਜਾਬ 'ਚ ਪਹਿਲਾ ਸਥਾਨ ਪ੍ਰਰਾਪਤ ਕੀਤਾ ਜੋ ਸਾਡੇ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ।
