ਬਾਬਾ ਹਰਸਾ ਸਿੰਘ, ਮੱਲਾਂਵਾਲਾ : ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਬਿਆਸ ਤੇ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਇਸ ਨਾਲ ਹਥਾੜ ਇਲਾਕੇ 'ਚ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ ਵਿਭਾਗ ਤੋਂ ਪ੍ਰਰਾਪਤ ਜਾਣਕਾਰੀ ਮੁਤਾਬਕ ਬੀਤੇ ਕੱਲ੍ਹ ਤੋਂ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਅਤੇ ਅੱਜ ਸਵੇਰੇ ਹਰੀਕੇ ਹੈੱਡ ਵਰਕਸ 'ਚ 64000 ਕਿਊਸਿਕ, ਰਾਜਸਥਾਨ ਫੀਡਰ ਨੂੰ 11,000 ਕਿਊਸਿਕ ਪਾਣੀ ਅਤੇ ਿਫ਼ਰੋਜ਼ਪੁਰ ਫੀਡਰ ਨੂੰ 9432 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਡਾਊਨ ਸਟਰੀਮ 70000 ਛੱਡੇ ਜਾ ਰਹੇ ਪਾਣੀ ਕਾਰਨ ਹਰ ਇਲਾਕੇ ਦੀਆਂ ਫ਼ਸਲਾਂ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਕਿਸਾਨ ਵੱਡੀ ਚਿੰਤਾ ਵਿਚ ਡੁੱਬ ਗਏ ਹਨ। ਪਾਣੀ ਦੇ ਲਗਾਤਾਰ ਵੱਧ ਰਹੇ ਪੱਧਰ ਕਾਰਨ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਵਿਭਾਗ ਦੇ ਐੱਸਡੀਓ ਮੁਕੇਸ਼ ਗੋਇਲ ਨੇ ਦੱਸਿਆ ਕਿ ਰੋਪੜ ਹੈੱਡ ਵਰਕਸ ਤੋਂ 1 ਲੱਖ, 80 ਹਜ਼ਾਰ ਕਿਊਸਿਕ ਪਾਣੀ ਰਿਲੀਜ਼ ਕੀਤਾ ਗਿਆ ਹੈ, ਜਿਹੜਾ ਕਿ 20 ਅਗਸਤ ਤੱਕ ਹਰੀਕੇ ਹੈੱਡ ਵਰਕਸ 'ਚ ਪਹੁੰਚੇਗਾ, ਜਿਸ ਨਾਲ ਹਥਾੜ ਇਲਾਕੇ ਦੇ ਲੋਕਾਂ ਲਈ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ। ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਭਾਵਿਤ ਹੋਏ ਪਿੰਡਾਂ ਚ ਜੱਲੋਕੇ, ਬਹਿਕਾਂ ਕਾਲੇਕੇ ਹਿਥਾੜ, ਬਸਤੀ ਮੋਹਣਪੁਰੀਆ, ਬੰਡਾਲਾ, ਵਸਤੀ ਕਿਸਨ ਸਿੰਘ, ਬਾਲਾ ਮੇਘਾ, ਜਾਮਾ ਮੇਘਾ, ਪੱਲਾ ਮੇਘਾ, ਧੀਰਾ ਘਾਰਾ, ਨਿਹਾਲਾ ਲਵੇਰਾ, ਟੱਲੀ ਗੁਲਾਮ, ਕਾਮਲਵਾਲਾ, ਬਸਤੀ ਰਾਮ ਲਾਲ, ਕੁਲਵੰਤ ਚੌਂਕੀ ਪੋਸਟ, ਸੁਲਤਾਨ ਵਾਲਾ, ਗੱਟਾ ਬਾਦਸ਼ਾਹ, ਸਭਰਾ ਆਦਿ ਪਿੰਡਾਂ ਦੇ ਕਿਸਾਨਾਂ ਦੀ ਫਸਲ ਦਰਿਆ ਡੁੱਬਣ ਕਾਰਨ ਨੁਕਸਾਨੀ ਗਈਆਂ ਹਨ। ਦੂਜੇ ਪਾਸੇ ਬਸਤੀ ਰਾਮਲਾਲ ਇਲਾਕੇ 'ਚ ਬੀਐੱਸਐੱਫ ਦੀ ਕੰਡਿਆਲੀ ਤਾਰ ਅਤੇ ਵਾੱਚ ਟਾਵਰ ਪਾਣੀ ਨਾਲ ਿਘਰ ਗਏ ਹਨ ਜਿਸ ਕਾਰਨ ਬੀਐਸਐਫ ਨੂੰ ਪਿੱਛੇ ਹਟਣਾ ਪੈ ਰਿਹਾ ਹੈ। ਬੀਐੱਸਐੱਫ ਹੁਣ ਮੋਟਰ ਬੋਟ ਰਾਹੀਂ ਪੇਟ੍ਰੋਲਿੰਗ ਕਰ ਰਹੀ ਹੈ। ਉਥੇ ਦੂਜੇ ਪਾਸੇ ਕਿਸਾਨਾਂ ਦੀ ਫ਼ਸਲ ਵਿਚ ਵੀ ਪਾਣੀ ਵੜ੍ਹ ਗਿਆ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿਚ ਜ਼ਬਰਦਸਤ ਬਾਰਿਸ਼ ਹੋ ਰਹੀ ਹੈ, ਉਥੇ ਦੂਜੇ ਪਾਸੇ ਭਾਖੜਾ ਡੈਮ ਦੇ ਫ਼ਲੱਡ ਗੇਟਾਂ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ ਜਿਸ ਕਾਰਨ ਸਤਲੁਜ ਦਰਿਆ ਤੇ ਉਸ ਦੀਆਂ ਸਾਰੀਆਂ ਸਹਾਇਕ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਕਈ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈੇ।