ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਫਾਜ਼ਿਲਕਾ ਵਿਖੇ ਬਿਨਾਂ ਨੋਟਿਸ ਦਿੱਤੇ ਤੇ ਬਿਨਾਂ ਪੱਖ ਸੁਣੇ ਕੱਢੇ ਗਏ ਮਗਨਰੇਗਾ ਮੁਲਾਜ਼ਮਾਂ ਦੀ ਬਹਾਲੀ ਲਈ ਯੂਨੀਅਨ ਵੱਲੋਂ ਅਲਟੀਮੇਟਮ ਪੱਤਰ ਆਈਟੀ ਮੈਨੇਜਰ ਅਸ਼ੀਸ਼ ਲੂਣਾ ਨੂੰ ਦਿੱਤਾ ਗਿਆ। ਮਗਨਰੇਗਾ ਕਰਮਚਾਰੀ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਅੰਮਿ੍ਤਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸੰਨੀ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰ 'ਤੇ 16 ਸਤੰਬਰ ਤੋਂ ਲੈ ਕੇ 1 ਅਕਤੂਬਰ ਤੱਕ ਹੜਤਾਲ ਕੀਤੀ ਗਈ ਸੀ। ਉਸ ਸਮੇਂ ਪੰਚਾਇਤ ਮੰਤਰੀ ਨਾਲ ਅਤੇ ਮਗਨਰੇਗਾ ਨਾਲ ਸਬੰਧਤ ਦੇ ਉੱਚ ਅਧਿਕਾਰੀਆਂ ਨਾਲ 1 ਅਕਤੂਬਰ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਨਾਲ ਮੀਟਿੰਗ ਹੋਈ ਸੀਤੇ ਪੰਜਾਬ ਪੱਧਰ 'ਤੇ ਰੈਗੂਲਰ ਕਰਨ ਦੀ ਮੰਗ ਦੇ ਨਾਲ-ਨਾਲ ਫਾਜ਼ਿਲਕਾ ਦੇ ਕੱਢੇ ਗਏ ਮਗਨਰੇਗਾ ਮੁਲਾਜ਼ਮਾਂ ਨੂੰ ਬਹਾਲ ਕਰਨ ਦਾ ਫੈਸਲਾ ਹੋਇਆ ਸੀ। ਇਸ ਸਬੰਧੀ ਉੱਚ ਅਧਿਕਾਰੀਆਾਂ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਸਬੰਧਤ ਮਗਨਰੇਗਾ ਅਫਸਰਸ਼ਾਹੀ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ,ਪਰ ਅਜ ਤਕ ਇਕ ਵੀ ਮੁਲਾਜ਼ਮ ਬਹਾਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਸਬੰਧ ਵਿਚ ਯੂਨੀਅਨ ਵੱਲੋਂ ਕਈ ਵਾਰ ਮੁਲਾਜ਼ਮਾਂ ਦੀ ਬਹਾਲੀ ਲਈ ਮੰਗ ਪੱਤਰ ਦੇ ਕੇ ਇਨਸਾਫ ਦੀ ਗੁਹਾਰ ਲਗਾ ਚੁੱਕੇ ਹਨਪਰ ਅਜ ਤੱਕ ਲਾਰਿਆਂ ਤੋਂ ਬਿਨ੍ਹਾਂ ਮੁਲਾਜ਼ਮਾਂ ਨੂੰ ਹੋਰ ਕੁਝ ਨਹੀ ਮਿਲਿਆ। ਇਸ ਕਰਕੇ ਬਲਾਕ ਜਲਾਲਾਬਾਦ ਦੇ ਸਮੂਹ ਮਗਨਰੇਗਾ ਮੁਲਾਜ਼ਮਾਂ ਵੱਲੋਂ ਮਿਤੀ- 11 ਅਕਤੂਬਰ ਤੋਂ ਕੰਮ ਬੰਦ ਕਰਕੇ 24 ਘੰਟਿਆਂ ਦੀ ਦਿਨ ਰਾਤ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਬਲਦੇਵ ਸਿੰਘ, ਸੁਰਿੰਦਰ ਸਰਾਰੀ, ਭੁਪਿੰਦਰ ਕੌਰ, ਪੂਜਾ ਰਾਣੀ, ਸ਼ੀਤਲ ਕੰਬੋਜ਼, ਗੁਰਮੀਤ ਸਿੰਘ, ਬਗੀਚਾ ਸਿੰਘ ਆਦਿ ਹਾਜ਼ਰ ਸਨ।