ਸਤਨਾਮ ਸਿੰਘ/ਹੈਪੀ ਕਾਠਪਾਲ, ਜਲਾਲਾਬਾਦ : ਸੈਂਟਰ ਸਰਕਾਰੀ ਪ੍ਰਰਾਇਮਰੀ ਸਕੂਲ ਚੱਕ ਜਾਨੀਸਰ ਵਿਖੇ ਪ੍ਰਰਾਇਮਰੀ ਪੱਧਰ ਦੀਆਂ ਦੋ ਰੋਜ਼ਾ ਖੇਡਾਂ ਦਾ ਮੰਗਲਵਾਰ ਨੂੰ ਆਰੰਭ ਹੋਇਆ। ਜਿਸ 'ਚ ਸੀਐੱਚਟੀ ਬਲਦੇਵ ਸਿੰਘ ਨੇ ਰਿਬਨ ਕੱਟ ਕੇ ਉਦਘਾਟਨ ਕੀਤਾ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਧਿਆਨ ਦੇਣ ਲਈ ਪ੍ਰਰੇਰਿਤ ਕੀਤਾ। ਇਨ੍ਹਾਂ ਵੱਖ-ਵੱਖ ਖੇਡ ਮੁਕਾਬਲਿਆਂ 'ਚ ਸੈਂਟਰ ਦੇ ਅਧੀਨ ਪੈਂਦੇ ਸਰਕਾਰੀ ਪ੍ਰਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਪਹਿਲਾਂ ਦਿਨ ਦੇ ਹੋਏ ਮੁਕਾਬਲਿਆਂ 'ਚ 100 ਮੀਟਰ ਦੌੜ ਲੜਕਿਆਂ 'ਚੋਂ ਹਰਮਨ ਸਿੰਘ ਤੰਬੂਵਾਲਾ, ਜਸ਼ਨਪ੍ਰਰੀਤ ਸਿੰਘ ਤੇਲੂਪੁਰਾ, ਲਖਵਿੰਦਰ ਰਾਮ ਤੰਬੂਵਾਲਾ ਨੇ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਇਸੇ ਤਰ੍ਹਾਂ ਹੀ 100 ਮੀਟਰ ਦੌੜ ਲੜਕੀਆਂ 'ਚ ਪਹਿਲਾਂ ਸਥਾਨ ਹਰਨੂਰ ਕੌਰ ਸੁਹੇਲੇਵਾਲਾ, ਦੂਜਾ ਸਥਾਨ ਅੰਮਿ੍ਤਪਾਲ ਕੌਰ ਪਾਕਾ, ਤੀਜਾ ਸਥਾਨ ਨਵਜੋਤ ਕੌਰ ਰੱਤਾ ਖੇੜਾ, 200 ਮੀਟਰ ਦੌੜ ਲੜਕਿਆਂ ਵਿਚ ਪਹਿਲਾ ਸਥਾਨ ਹਰਮਨ ਸਿੰਘ ਤੰਬੂਵਾਲਾ, ਦੂਜਾ ਸਥਾਨ ਲਖਵਿੰਦਰ ਰਾਮ ਤੰਬੂਵਾਲਾ ਅਤੇ ਤੀਸਰਾ ਸਥਾਨ ਅਰਸ਼ਦੀਪ ਸਿੰਘ ਚੱਕ ਜਾਨੀਸਰ ਨੇ ਪ੍ਰਰਾਪਤ ਕੀਤਾ ਹੈ। 200 ਮੀਟਰ ਦੌੜ ਲੜਕੀਆਂ 'ਚ ਪਹਿਲਾ ਸਥਾਨ ਸਿਮਰਨ ਚੱਕ ਸੁਹੇਲੇਵਾਲਾ, ਦੂਸਰਾ ਸਥਾਨ ਸੁਖਮਨਜੀਤ ਕੌਰ ਜਾਨੀਸਰ ਅਤੇ ਤੀਸਰਾ ਸਥਾਨ ਏਕਮਜੋਤ ਕੌਰ ਢਾਣੀ ਰੱਤਾ ਥੇੜ, 400 ਮੀਟਰ ਦੌੜ ਲੜਕੇ ਵਿਚ ਲਖਵਿੰਦਰ ਸਿੰਘ ਤੰਬੂਵਾਲਾ ਨੇ ਪਹਿਲਾ ਸਥਾਨ, ਜਸ਼ਨਪ੍ਰਰੀਤ ਰੱਤਾ ਥੇੜ ਨੇ ਦੂਸਰਾ ਸਥਾਨ ਅਤੇ ਗੁਰਪਿੰਦਰ ਸਿੰਘ ਸੁਹੇਲੇਵਾਲਾ ਨੇ ਤੀਸਰਾ ਸਥਾਨ, 400 ਮੀਟਰ ਦੌੜ ਲ਼ੜਕੀਆਂ 'ਚ ਪਹਿਲਾ ਸਥਾਨ ਹਰਨੂਰ ਕੌਰ ਚੱਕ ਸੁਹੇਲੇਵਾਲਾ, ਦੂਜਾ ਸਥਾਨ ਸੁਖਪ੍ਰਰੀਤ ਕੌਰ ਅਤੇ ਤੀਸਰਾ ਸਥਾਨ ਸਾਨੀਆ ਰਾਣੀ ਤੰਬੂਵਾਲਾ ਨੇ ਪ੍ਰਰਾਪਤ ਕੀਤਾ ਹੈ। ਇਸੇ ਤਰ੍ਹਾਂ ਹੀ ਲੰਬੀ ਛਾਲ ਲੜਕੇ ਵਿਚ ਲਖਵਿੰਦਰ ਰਾਮ ਤੰਬੂਵਾਲਾ, ਮਨਜੋਤ ਸਿੰਘ ਮਾਤਾ ਗੁਜਰੀ ਪਬਲਿਕ ਸਕੂਲ ਸੁਹੇਲੇਵਾਲਾ ਅਤੇ ਗੁਰਦਿੱਤਾ ਸਿੰਘ ਪਾਕਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਇਸੇ ਤਰ੍ਹਾਂ ਹੀ ਲੰਬੀ ਛਾਲ ਲੜਕੀਆਂ ਵਿਚ ਪਹਿਲ ਸਥਾਨ ਸੁਖਪ੍ਰਰੀਤ ਕੌਰ ਚੱਕ ਸੁਹੇਲੇਵਾਲਾ, ਦੂਜਾ ਸਥਾਨ ਲਖਵਿੰਦਰ ਕੌਰ 'ਤੇ ਤੀਸਰਾ ਸਥਾਨ ਅਮਿ੍ਤਪਾਲ ਸਿੰਘ ਚੱਕ ਜਾਨੀਸਰ ਨੇ ਪ੍ਰਰਾਪਤ ਕੀਤਾ। ਇਸ ਮੌਕੇ ਅਧਿਆਪਕ ਪਰਮਜੀਤ ਸਿੰਘ, ਗੁਰਮੀਤ ਸਿੰਘ ਢਾਬਾਂ, ਰਮਨਦੀਪ ਸਿੰਘ ਮਾਨ, ਸ਼ਮਸ਼ੇਰ ਸਿੰਘ, ਕ੍ਰਿਸ਼ਨ ਸਿੰਘ, ਰਣਜੀਤ ਕੌਰ, ਗੁਰਦੇਵ ਸਿੰਘ, ਸੁਖਜੀਤ ਸਿੰਘ ਆਦਿ ਮੌਜੂਦ ਸਨ।