ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐੱਸਪੀ ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਅਧੀਨ ਚੱਲ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜ਼ਿਲ੍ਹਾ ਫਿਰੋਜ਼ਪੁਰ ਇਕਾਈ ਵੱਲੋਂ ਜ਼ਿਲ੍ਹਾ ਅਦਾਲਤਾਂ ਫਿਰੋਜ਼ਪੁਰ ਨੂੰ ਚਾਰ ਵੱਡੇ ਆਰਓ ਦਾਨ ਵਜੋਂ ਦਿੱਤੇ ਗਏ। ਇਹ ਆਰਓ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਤੇ ਹੋਰ ਅਹਦੇਦਾਰਾਂ ਵੱਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਪਾਲ ਸਿੰਘ, ਸੀਜੀਐੱਮ ਅਮਨਪ੍ਰਰੀਤ ਸਿੰਘ ਅਤੇ ਸੀਜੀਐੱਮ ਸੁਰੇਸ਼ ਗੋਇਲ ਦੀ ਹਾਜ਼ਰੀ ਵਿਚ ਭੇਟ ਕੀਤੇ ਗਏ। ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਨੇ ਕਿਹਾ ਕਿ ਪੰਜਾਬ ਅਤੇ ਖਾਸ ਕਰਕੇ ਸਰਹੱਦੀ ਇਲਾਕਿਆਂ ਦਾ ਪੀਣ ਵਾਲਾ ਪਾਣੀ ਬਹੁਤ ਜ਼ਹਿਰੀਲਾ ਹੰੁਦਾ ਜਾ ਰਿਹਾ ਹੈ ਤੇ ਇਥੋਂ ਦੇ ਵਸਨੀਕ ਇਹ ਜ਼ਹਿਰੀਲਾ ਪਾਣੀ ਪੀ ਕੇ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਦੇਣ ਲਈ ਸਕੂਲਾਂ ਅਤੇ ਹੋਰ ਜਨਤਕ ਥਾਵਾਂ 'ਤੇ ਆਰਓ ਸਿਸਟਮ ਲਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸੰਸਥਾ ਵੱਲੋਂ ਜ਼ਿਲ੍ਹਾ ਅਦਾਲਤਾਂ ਵਿਚ ਚਾਰ ਨਵੇਂ ਆਰ ਲਗਾਏ ਜਾ ਰਹੇ ਹਨ ਜਦਕਿ ਇਕ ਨਵਾਂ ਆਰਓ ਸਿਸਟਮ ਪਹਿਲਾਂ ਹੀ ਇੱਥੇ ਲਗਾਇਆ ਜਾ ਚੁੱਕਾ ਹੈ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰਪਾਲ ਸਿੰਘ ਨੇ ਇਸ ਨੇਕ ਕਾਰਜ ਲਈ ਮਾਨਵਤਾ ਦੇ ਮਸੀਹਾ ਡਾ. ਐੱਸਪੀ ਸਿੰਘ ਓਬਰਾਏ ਅਤੇ ਸਰਬੱਤ ਦਾ ਭਲਾ ਟਰੱਸਟ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਆਰਓਜ਼ ਦੇ ਲੱਗਣ ਨਾਲ ਇੱਥੇ ਇਨਸਾਫ ਪ੍ਰਰਾਪਤ ਕਰਨ ਆਏ ਲੋਕਾਂ, ਵਕੀਲਾਂ ਅਤੇ ਹੋਰ ਅਦਾਲਤਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਸਾਫ ਪੀਣ ਵਾਲਾ ਪਾਣੀ ਮਿਲ ਸਕੇਗਾ। ਉਨ੍ਹਾਂ ਡਾ. ਓਬਰਾਏ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸੰਦੀਪ ਖੁੱਲਰ ਜਨਰਲ ਸਕੱਤਰ, ਬਲਜਿੰਦਰ ਸਿੰਘ ਰੂਪਰਾਏ ਚੇਅਰਮੈਨ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਨਰਿੰਦਰ ਬੇਰੀ ਕੈਸ਼ੀਅਰ, ਗਗਨ ਕਲਸੀ ਕੈਸ਼ੀਅਰ, ਗੁਰਪ੍ਰਰੀਤ ਸਿੰਘ ਮੀਤ ਪ੍ਰਧਾਨ, ਜਗਦੀਸ਼ ਥਿੰਦ, ਬਲਵਿੰਦਰ ਪਾਲ ਸ਼ਰਮਾ ਇਕਾਈ ਚੇਅਰਮੈਨ ਫਿਰੋਜ਼ਪੁਰ, ਪੇ੍ਮ ਰਾਜਨ ਜੋਸ਼ੀ, ਤਲਵਿੰਦਰ ਕੌਰ, ਲਲਿਤ ਕੁਮਾਰ, ਦੇਵ ਬਾਲਾ ਅਤੇ ਹੋਰ ਟਰੱਸਟ ਮੈਂਬਰ ਮੌਜੂਦ ਸਨ।