ਜੇਐੱਨਐੱਨ, ਫਿਰੋਜ਼ਪੁਰ : ਪੰਜਾਬ ਸਰਕਾਰ ਨੇ ਸਾਰਾਗੜ੍ਹੀ ਸਮਾਰਕ ਲਈ ਇਕ ਕਰੋੜ ਰੁਪਏ ਦਾ ਚੈੱਕ ਦੇਣ ਦੇ ਨਾਲ ਹੀ ਸਾਰਾਗੜ੍ਹੀ ਦੇ ਵਿਕਾਸ ਲਈ ਦੋ ਕਰੋੜ ਰੁਪਏ ਤੇ ਦੋ ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਸਿੱਧੂ ਸਾਰਾਗੜ੍ਹੀ ਸ਼ਹੀਦਾਂ ਦੇ 122ਵੀਂ ਸ਼ਹੀਦੀ ਦਿਹਾੜੇ 'ਤੇ ਤੀਜੇ ਕੌਮੀ ਪੱਧਰੀ ਸਮਾਗਮ ਨੂੰ ਸੰਬੋਧਿਤ ਕਰ ਰਹੇ ਸਨ।

ਇਸ ਦੌਰਾਨ ਸਿੱਧੂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਆਪਣੇ ਸੰਬੋਧਨ 'ਚ ਸਿੱਧੂ ਨੇ ਕਿਹਾ ਕਿ ਸਮਾਗਮ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਉਣਾ ਸੀ, ਪਰ ਉਹ ਰੁਝੇਵਿਆਂ ਕਾਰਨ ਨਹੀਂ ਆ ਸਕੇ, ਜਿਸ ਕਾਰਨ ਉਹ ਸੂਬਾ ਸਰਕਾਰ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਆਏ ਹਨ।

ਪ੍ਰੈੱਸ ਕਾਨਫਰੰਸ ਦੌਰਾਨ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਨਵਾਂ ਵ੍ਹੀਕਲ ਐਕਟ ਰਿਵਿਊ ਕੀਤਾ ਜਾ ਰਿਹਾ ਹੈ। ਰਿਵਿਊ ਹੋਣ ਤੋਂ ਬਾਅਦ ਫੈਸਲਾ ਲਿਆ ਜਾਵੇਗਾ, ਕਿਉਂਕਿ ਨਵੇਂ ਐਕਟ 'ਚ ਜੋ ਜੁਰਮਾਨੇ ਹਨ ਉਹ ਬਹੁਤ ਜ਼ਿਆਦਾ ਹਨ, ਜਿਸ ਨੂੰ ਝੱਲਣਾ ਆਮ ਲੋਕਾਂ ਲਈ ਮੁਸ਼ਕਲ ਹੈ।

Posted By: Amita Verma