ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਕਾਲੇ ਕਾਨੂੰਨਾਂ ਖ਼ਿਲਾਫ਼ ਜਿਥੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਆਪਣੀ ਟਰੈਕਟਰ ਪਰੇਡ ਕੀਤੀ ਗਈ ਉਥੇ ਹੀ ਫਾਜ਼ਿਲਕਾ ਦੇ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਸ਼ਹਿਰ ਅੰਦਰ ਸ਼ਾਂਤਮਈ ਢੰਗ ਨਾਲ ਟਰੈਕਟਰ ਪਰੇਡ ਕੀਤੀ ਗਈ ਅਤੇ ਇਸ ਪਰੇਡ ਅੰਦਰ 2000 ਤੋਂ ਵੱਧ ਟਰੈਕਟਰਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਹਰੀਸ਼ ਨੱਢਾ ਨੇ ਦੱਸਿਆ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਗਣਤੰਤਰ ਦਿਵਸ ਮੌਕੇ ਉਨ੍ਹਾਂ ਵੱਲੋਂ ਸ਼ਹਿਰ ਅੰਦਰ ਟਰੈਕਟਰ ਪਰੇਡ ਕੀਤੀ ਗਈ ਅਤੇ ਫਾਜ਼ਿਲਕਾ ਦੇ ਵਪਾਰੀ, ਮਜ਼ਦੂਰ, ਦੁਕਾਨਦਾਰ, ਆੜ੍ਹਤੀ ਅਤੇ ਹੋਰ ਵਰਗਾਂ ਨੂੰ ਕਿਸਾਨਾਂ ਦੇ ਹੱਕਾਂ 'ਚ ਆਉਣ ਲਈ ਪ੍ਰਰੇਰਿਤ ਕੀਤਾ ਗਿਆ। ਦਸ ਦੇਇਏ ਕਿ ਇਹ ਪਰੇਡ ਫਾਜ਼ਿਲਕਾ ਦੇ ਡੀਸੀ ਦਫਤਰ ਦੇ ਬਾਹਰ ਤੋਂ ਸ਼ੁਰੂ ਹੋਈ ਅਤੇ ਫਾਜ਼ਿਲਕਾ ਦੇ ਵੱਖ-ਵੱਖ ਬਜ਼ਾਰਾਂ 'ਚ ਲੰਘੀ। ਕਿਸਾਨ ਆਗੂ ਜਸਪ੍ਰਰੀਤ ਸਿੰਘ, ਹਰਬੰਸ ਸਿੰਘ ਵੈਰੜ, ਹਰੀਸ਼ ਕੁਮਾਰ, ਸਾਹਿਲ ਕੰਬੋਜ, ਜੁਗਰਾਜ ਸਿੰਘ ਪਟਵਾਰੀ, ਸਾਜਨ ਚੋਧਰੀ, ਰਾਮ ਚੰਦ ਲਾਧੂਕਾ, ਸੰਪੂਰਨ ਸਿੰਘ, ਸੰਦੀਪ ਕੁਮਾਰ, ਸ਼ਗਨ ਲਾਲ ਮੁਜੈਦੀਆ, ਮਨਜੀਤ ਸਿੰਘ, ਲੇਖ ਰਾਜ ਢਾਣੀ ਮੁਨੰਸ਼ੀ ਰਾਮ ਨੇ ਪਰੇਡ ਮੌਕੇ ਸੰਬੋਧਨ ਕਰਦੇ ਹੋਏ ਸ਼ਹਿਰ ਦੇ ਲੋਕਾਂ ਨੂੰ ਕਿਹਾ ਕਿ ਹਰ ਵਰਗ ਦੇ ਲੋਕ ਕਿਸਾਨਾਂ ਦੇ ਹੱਕ 'ਚ ਆਉਣ ਕਿਉਂਕਿ ਕਿਸਾਨਾਂ ਦੇ ਨਾਲ ਹੀ ਸਾਰਾ ਸ਼ਹਿਰ ਦਾ ਕਾਰੋਬਾਰ ਚਲਦਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਅਗਰ ਕਿਸਾਨੀ ਖਤਮ ਹੋ ਗਈ ਤਾਂ ਦੇਸ਼ ਦਾ ਸਾਰਾ ਕਾਰੋਬਾਰ ਹੀ ਖਤਮ ਹੋ ਜਾਵੇਗਾ ਜੋ ਕੇਂਦਰ ਸਰਕਾਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਦੇਸ਼ ਦੇ ਵਪਾਰੀ, ਕਿਸਾਨ, ਮਜ਼ਦੂਰ ਵੱਲੋਂ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਅਗਰ ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨ ਜਲਦ ਹੀ ਰੱਦ ਨਾ ਕੀਤੇ ਗਏ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ।