ਅੰਗਰੇਜ਼ ਭੁੱਲਰ, ਫਿਰੋਜ਼ਪੁਰ : ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਫਿਰੋਜ਼ਪੁਰ ਸ਼੍ਰੋਮਣੀ ਅਕਾਲੀ ਦਲ (ਅ) ਦੀ ਪ੍ਰਧਾਨਗੀ 'ਚ ਹੈੱਡ ਕੁਆਰਟਰ ਫਿਰੋਜਪੁਰ ਕੈਂਟ ਵਿਖੇ ਮੀਟਿੰਗ ਹੋਈ। ਜਿਸ ਵਿਚ ਪਿਛਲੇ ਦਿਨੀਂ ਬਲਜੀਤ ਸਿੰਘ ਪਟਵਾਰੀ ਤੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਸਤੀਏ ਵਾਲਾ ਸਰਕਲ ਦਾ ਵਾਧੂ ਚਾਰਜ ਵਾਪਸ ਨਾ ਲੈਣਾ ਅਤੇ ਦਫਤਰ ਵਿਚ ਕੁਝ ਅਫਸਰਾਂ ਅਤੇ ਮੁਲਾਜ਼ਮਾਂ ਵੱਲੋਂ ਲਈ ਜਾਂਦੀ ਬੇਧੜਕ ਰਿਸ਼ਵਤ ਨੂੰ ਬੰਦ ਕਰਾਉਣ ਸਬੰਧੀ ਵਿਚਾਰਾਂ ਹੋਈਆਂ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪਟਵਾਰ ਹਲਕਾ ਸਤੀਏਵਾਲਾ ਤੋਂ ਚਾਰਜ ਵਾਪਸ ਲੈਣ ਲਈ ਸਤੀਏਵਾਲੇ ਦੀਆਂ ਪੰਚਾਇਤਾਂ ਤੇ ਮੋਹਤਬਰ ਆਦਮੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵੱਲੋਂ ਦਰਖਾਸਤਾਂ ਦਿੱਤੀਆਂ ਸਨ, ਪਰ ਡਿਪਟੀ ਕਮਿਸ਼ਨਰ ਵੱਲੋਂ ਚਾਰਜ ਵਾਪਸ ਲੈ ਕੇ ਸਿਆਸੀ ਦਬਾਅ ਹੇਠ ਫਿਰ ਉਸੇ ਰਿਸ਼ਵਤਖੋਰ ਪਟਵਾਰੀ ਨੂੰ ਦੇ ਦਿੱਤਾ, ਜਿਸ ਸਬੰਧੀ ਪਟਵਾਰੀ ਦੇ ਖ਼ਿਲਾਫ਼ ਦਰਖਾਸਤਾਂ ਦਿੱਤੀਆਂ ਸਨ। ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਪਾਰਟੀ ਨੇ ਫੈਸਲਾ ਕੀਤਾ ਕਿ ਹੁਣ ਪਟਵਾਰੀ ਦੇ ਨਾਲ ਰਿਸ਼ਵਤਖੋਰੀ ਤੇ ਭਿ੍ਸ਼ਟਾਚਾਰ ਦੀ ਲੜਾਈ ਵੀ ਨਾਲ ਲੜੀ ਜਾਵੇਗੀ। ਉਨ੍ਹਾਂ ਇਲਾਕਾ ਨਿਵਾਸੀਆਂ ਅਤੇ ਸ੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵੱਲੋਂ ਅੱਜ 10 ਅਕਤੂਬਰ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ ਅਤੇ ਨਾਲ ਹੀ ਪਟਵਾਰੀ ਦੇ ਖ਼ਿਲਾਫ਼ ਅਤੇ ਰਿਸ਼ਵਤ ਖੋਰੀ ਅਤੇ ਭਿ੍ਸ਼ਟਾਚਾਰ ਨੂੰ ਨੱਥ ਪਾਉਣ ਲਈ ਮੰਗ ਪੱਤਰ ਵੀ ਸੌਂਪੇਗੀ ਤੇ ਡਿਪਟੀ ਕਮਿਸ਼ਨਰ ਨੂੰ ਤੁਰੰਤ ਕਾਰਵਾਈ ਕਰਕੇ ਪਟਵਾਰੀ ਤੋਂ ਚਾਰਜ ਵਾਪਸ ਲੈਣ ਲਈ ਵੀ ਬੇਨਤੀ ਕੀਤੀ ਜਾਵੇਗੀ। ਇਸ ਮੌਕੇ ਤੇਜਿੰਦਰ ਸਿੰਘ ਦਿਉਲ ਜ਼ਿਲ੍ਹਾ ਯੂਥ ਪ੍ਰਧਾਨ, ਜਤਿੰਦਰ ਸਿੰਘ ਜਨਰਲ ਸਕੱਤਰ ਯੂÎਥ ਜ਼ਿਲ੍ਹਾ ਫਿਰੋਜ਼ਪੁਰ, ਜਗਜੀਤ ਸਿੰਘ ਦਫਤਰ ਸਕੱਤਰ ਫਿਰੋਜ਼ਪੁਰ, ਮਨਮੀਤ ਸਿੰਘ ਸ਼ਹਿਰੀ ਪ੍ਰਧਾਨ ਫਿਰੋਜ਼ਪੁਰ, ਸੁਖਚੈਨ ਸਿੰਘ, ਦਿਲਬਾਗ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ ਆਦਿ ਨੇ ਵੀ ਹਾਜ਼ਰ ਸਨ।