ਬਗੀਚਾ ਸਿੰਘ, ਮਮਦੋਟ (ਫਿਰੋਜ਼ਪੁਰ) : ਪਿੰਡ ਚੱਕ ਖੁੰਦਰ ਵਿਖੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਪਾਣੀ ਨਾਲ ਭਰੇ ਖੱਡੇ ਵਿਚ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਬੱਚਾ ਮਨਵੀਰ ਸਿੰਘ (3) ਘਰ 'ਚ ਇਕੱਲਾ ਹੀ ਸੀ ਕਿਉਂਕਿ ਉਸ ਦੇ ਪਰਿਵਾਰਕ ਮੈਂਬਰ ਝੋਨਾ ਲਾਉਣ ਲਈ ਗਏ ਹੋਏ ਸਨ।

ਇਸੇ ਦੌਰਾਨ ਦੂਸਰੇ ਬੱਚਿਆਂ ਨਾਲ ਖੇਡਦਿਆਂ ਹੋਇਆਂ ਬੱਚਾ ਪਸ਼ੂਆਂ ਨੂੰ ਪਾਣੀ ਪਿਆਉਣ ਲਈ ਭਰੇ ਖੱਡੇ ਵਿੱਚ ਡਿੱਗ ਪਿਆ। ਜਦੋਂ ਤਕ ਦੂਸਰੇ ਬੱਚਿਆਂ ਨੂੰ ਉਸ ਨੂੰ ਦੇਖਿਆ, ਤਦ ਤਕ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਮੁਤਾਬਕ ਮਨਵੀਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।