ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ

ਸਰਹੱਦੀ ਪਿੰਡ ਜਲਾਲ ਵਾਲਾ ਵਿਖੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਗਈ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕਰਕੇ 13 ਖਿਲਾਫ 353, 186, 323, 427, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਿਨੀਅਰ ਸਿਪਾਹੀ ਧਰਮਜੀਤ ਸਿੰਘ ਨੰਬਰ 6/755 ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਚੜਿੱਕ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਉਹ ਜੋ ਆਬਕਾਰੀ ਵਿਭਾਗ ਵਿਖੇ ਤੈਨਾਤ ਹੈ, ਜੋ ਸਮੇਤ ਇੰਸਪੈਕਟਰ ਇੰਦਰਪਾਲ ਸਿੰਘ ਐਕਸਾਈਜ਼ ਵਿਭਾਗ ਫਿਰੋਜ਼ਪੁਰ ਤੇ ਸਾਥੀ ਕਰਮਚਾਰੀਆਂ ਨਾਲ ਬਰਾਏ ਕਰਨੇ ਚੈਕਿੰਗ ਦੇ ਸਬੰਧ ਵਿਚ ਪਿੰਡ ਮਾਛੀਵਾੜਾ ਪੁੱਜੇ, ਜਿਥੇ ਇੰਸਪੈਕਟਰ ਇੰਦਰਪਾਲ ਸਿੰਘ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਜੰਗੀਰ ਸਿੰਘ ਉਰਫ ਜੰਗੀ ਪੁੱਤਰ ਦਿਆਲ ਸਿੰਘ ਜੋ ਨਾਜਾਇਜ਼ ਸ਼ਰਾਬ ਕਸੀਦ ਕਰਕੇ ਵੇਚ ਰਿਹਾ ਹੈ, ਜਿਸ ਤੇ ਪੁਲਿਸ ਪਾਰਟੀ ਵੱਲੋਂ ਦੋਸ਼ੀ 'ਤੇ ਛਾਪੇਮਾਰੀ ਕੀਤੀ ਗਈ ਤਾਂ ਉਥੇ ਦੋਸ਼ੀ ਜੰਗੀ ਸਿੰਘ ਦੀ ਪਤਨੀ ਸਿਮਰਨ ਬਾਈ ਤੇ ਲੜਕੇ ਜੋਗਿੰਦਰ ਸਿੰਘ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਤੇ ਇਨਾਂ੍ਹ ਵੱਲੋਂ ਰੌਲਾ ਪਾਉਣ ਤੇ ਬਾਕੀ ਦੋਸ਼ੀਅਨ ਸਵਰਨ ਸਿੰਘ ਪੁੱਤਰ ਜਰਨੈਲ ਸਿੰਘ, ਵਾਸੀ ਪਿੰਡ ਕਾਲੂ ਵਾਲਾ, ਕਸ਼ਮੀਰ ਸਿੰਘ ਪੁੱਤਰ ਦਿਆਲ ਸਿੰਘ, ਜਗਦੀਸ਼ ਸਿੰਘ, ਬਲਵੀਰ ਸਿੰਘ ਪੁੱਤਰ ਨਾਦਰ ਸਿੰਘ, ਕਾਲੀ ਮੈਂਬਰ ਪੁੱਤਰ ਬਲਵੰਤ ਸਿੰਘ, ਿਛੰਦੋ ਪਤਨੀ ਕਾਲਾ, ਭੋਲੀ, ਗੁਰਨਾਮ ਕੌਰ ਉਰਫ ਨਾਮੋ ਵਾਸੀਅਨ ਪਿੰਡ ਹਬੀਬ ਕੇ, ਗੁਰਜੰਟ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਿਛੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀਅਨ ਪਿੰਡ ਜਲਾਲ ਵਾਲਾ ਵੀ ਮੌਕੇ 'ਤੇ ਆ ਗਏ, ਜਿਨਾਂ੍ਹ ਨੇ ਇੱਟਾਂ ਰੋੜਿਆਂ ਨਾਲ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਤੇ ਆਬਕਾਰੀ ਵਿਭਾਗ ਦੀਆਂ ਗੱਡੀਆਂ ਦਾ ਨੁਕਸਾਨ ਕੀਤਾ ਤੇ ਦੋਸ਼ੀ ਜੰਗੀਰ ਸਿੰਘ ਜੰਗੀ ਨੇ ਦਸਤੀ ਡਾਂਗ ਦਾ ਵਾਰ ਉਸ ਦੀਆਂ ਲੱਤਾਂ 'ਤੇ ਮਾਰਿਆ ਤੇ ਝੜਪ ਦੌਰਾਨ ਹੌਲਦਾਰ ਰਵੀਇੰਦਰ ਸਿੰਘ ਦੀ ਵਰਦੀ ਪਾੜ ਦਿੱਤੀ। ਪੁਲਿਸ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਜਾਂਚਕਰਤਾ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜੰਗੀਰ ਸਿੰਘ ਜੰਗੀ, ਗੁਰਜੰਟ ਸਿੰਘ, ਿਛੰਦਰ ਸਿੰਘ, ਬਲਵੀਰ ਸਿੰਘ ਨੂੰ ਗਿ੍ਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।