ਰਮਨਦੀਪ, ਖੂਈਆ ਸਰਵਰ : ਥਾਣਾ ਖੂਈਆ ਸਰਵਰ ਮੁਖੀ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ 1 ਕਿੱਲੋ 200 ਗ੍ਰਾਮ ਅਫੀਮ ਬਰਾਮਦਗੀ ਦੇ ਮਾਮਲੇ 'ਚ ਤੀਜੇ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਖੂਈਆ ਸਰਵਰ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਟੀਮ ਨੇ ਚੌਕੀ ਕੱਲਰਖੇੜਾ 'ਚ 14 ਦਸੰਬਰ 2019 ਨੂੰ ਦੋ ਮੁਲਜ਼ਮਾਂ ਖ਼ਿਲਾਫ਼ 1 ਕਿੱਲੋ 200 ਗ੍ਰਾਮ ਅਫੀਮ ਦਾ ਮਾਮਲਾ ਦਰਜ ਕੀਤਾ ਸੀ।

ਉਨ੍ਹਾਂ ਕਿਹਾ ਕਿ ਫੜੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਤੀਜਾ ਮੁਲਜ਼ਮ ਵੀ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ, ਜਿਸ ਦੀ ਪਛਾਣ ਭਯਾਵਨ ਲਾਲ ਪੁੱਤਰ ਸ਼ੰਕਰ ਲਾਲ ਵਾਸੀ ਪਿੱਪਲ ਖੇੜੀ ਜ਼ਿਲ੍ਹਾ ਚਿਤੋੜ ਰਾਜਸਥਾਨ ਵਜੋਂ ਹੋਈ। ਮੁਲਜ਼ਮ ਨੂੰ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ।