ਦੀਪਕ ਵਧਾਵਨ, ਗੁਰੂਹਰਸਹਾਏ : ਹਲਕਾ ਗੁਰੂਹਰਸਹਾਏ ਵਿਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜਿਸ ਦੀ ਤਾਜ਼ਾ ਮਿਸਾਲ ਸਿਵਲ ਹਪਸਤਾਲ ਗੁਰੂਹਰਸਹਾਏ ਵਿਚ ਬੀਤੀ ਰਾਤ 2 ਵਜੇ ਚੋਰ ਚੋਰੀ ਦੀ ਨੀਅਤ ਨਾਲ ਹਸਪਤਾਲ 'ਚ ਦਾਖਲ ਹੋਏ ਅਤੇ ਉਥੇ ਕਿਸਾਨ ਆਗੂ ਜੈਲ ਸਿੰਘ ਚੌਂਕੀਦਾਰ ਵਜੋਂ ਆਪਣੀ ਡਿਊਟੀ ਨਿਭਾ ਰਹੇ ਸਨ ਅਤੇ ਮੌਕੇ ਤੇ 3 ਚੋਰਾਂ ਨੂੰ ਫੜ ਲਿਆ ਗਿਆ। ਕਿਸਾਨ ਜਥੇਬੰਦੀਆਂ ਨੇ ਥਾਣਾ ਮੁਖੀ ਨੂੰ ਮਿਲ ਕੇ ਫੜੇ ਗਏ ਚੋਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚੌਂਕੀਦਾਰ ਜੈਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸੋਮਵਾਰ ਨੂੰ ਕਰੀਬ ਸਵਾ ਦੋ ਵਜੇ ਉਹ ਚੌਂਕੀਦਾਰ ਦੀ ਡਿਊਟੀ ਨਿਭਾ ਰਹੇ ਸਨ ਤਾਂ ਮੋਟਰਸਾਈਕਲ ਦੀ ਆਵਾਜ਼ ਅਤੇ ਖੜਕਾ ਹੋਣ ਤੇ ਪੀਪੀ ਟਾਈਲ ਵੱਲ ਗਿਆ। ਜਦ ਉਨਾਂ੍ਹ ਨੇ ਦੇਖਿਆ ਕਿ ਇਕ ਵਿਅਕਤੀ ਮੋਟਰਸਾਈਕਲ ਤੇ ਬੈਠਾ ਸੀ ਅਤੇ ਦੋ ਵਿਅਕਤੀ ਪੀਪੀ ਯੂਨਿਟ ਵੱਲ ਜਾ ਰਹੇ ਸੀ ਤਾਂ ਉਨਾਂ੍ਹ ਦੇ ਹੱਥ ਵਿਚ ਇਕ ਥੈਲਾ ਜਿਸ ਵਿਚ ਚਾਬੀਆਂ, ਪਾਨੇ, ਪਲਾਸ ਅਤੇ ਲੋਹਾ ਕੱਟਣ ਵਾਲਾ ਬਲੇਡ ਆਦਿ ਸੀ ਜੋ ਕਿ ਚੋਰੀ ਕਰਨ ਦੀ ਨੀਅਤ ਨਾਲ ਆਏ ਸੀ, ਉਸ ਸਮੇਂ ਉਨਾਂ੍ਹ ਨੇ ਵਾਰਡ ਸਟਾਫ ਭੋਲਾ ਸਿੰਘ ਨੂੰ ਨਾਲ ਲੈ ਕੇ ਰੌਲਾ ਪਾਇਆ ਅਤੇ ਲਲਕਾਰਾ ਮਾਰਿਆ। ਉਸ ਦੌਰਾਨ ਸਟਾਫ਼ ਨਰਸ ਅਤੇ ਐੱਸਐੱਮਓ ਦੇ ਨੋਟਿਸ ਵਿਚ ਇਹ ਗੱਲਬਾਤ ਲਿਆਂਦੀ ਕਿ ਤਿੰਨ ਵਿਅਕਤੀ ਚੋਰੀ ਕਰਨ ਆਏ ਹੋਏ ਹਨ। ਉਨਾਂ੍ਹ ਨੇ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ ਤੋਂ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕਰਵਾਇਆ ਗਿਆ। ਇਸ ਮੌਕੇ ਜਦ ਐੱਸਐੱਮਓ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਨੇ ਦੱਸਿਆ ਕਿ ਰਾਤ 2 ਵਜੇ ਦੇ ਕਰੀਬ ਤਿੰਨ ਵਿਅਕਤੀ ਚੋਰੀ ਕਰਨ ਦੀ ਨੀਅਤ ਨਾਲ ਹਸਪਤਾਲ ਦੇ ਵਿੱਚ ਦਾਖਲ ਹੋਏ ਸਨ, ਜਿਨਾਂ੍ਹ ਨੂੰ ਮੌਕੇ 'ਤੇ ਪੁਲਿਸ ਨੂੰ ਸੂਚਿਤ ਕਰਕੇ ਇਨਾਂ੍ਹ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕਰਵਾ ਦਿੱਤਾ ਗਿਆ ਹੈ। ਜਦ ਜੈਲ ਸਿੰਘ ਨੇ ਆਪਣੀ ਜਥੇਬੰਦੀ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਨੇ ਥਾਣਾ ਮੁਖੀ ਨੂੰ ਮਿਲ ਕੇ ਫੜੇ ਗਏ ਚੋਰਾਂ ਖ਼ਿਲਾਫ਼ ਕਾਨੂੰਨੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਰਾਤ ਦੇ ਸਮੇਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਦੇ ਵਿੱਚੋਂ ਚੋਰੀ ਕਰਨ ਦੀ ਨੀਅਤ ਨਾਲ ਦਾਖਲ ਹੋਏ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ ਤੇ ਜਿਨਾਂ੍ਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨਾਂ੍ਹ ਨੇ ਕਿਹਾ ਕਿ ਕਿਸੇ ਵੱਡੇ ਰੈਕੇਟ ਨਾਲ ਇਨਾਂ੍ਹ ਦਾ ਨਾਤਾ ਹੋ ਸਕਦਾ ਹੈ ਤਾਂ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ। ਥਾਣਾ ਮੁਖੀ ਨੇ ਕਿਹਾ ਕਿ ਹਲਕਾ ਗੁਰੂਹਰਸਹਾਏ ਦੀ ਜਨਤਾ ਨੂੰ ਅਪੀਲ ਕਰਦਾ ਹਾਂ ਜੋ ਵੀ ਕਿਸੇ ਤਰਾਂ੍ਹ ਦਾ ਚੋਰ ਚੋਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰਨ ਅਤੇ ਜਿਥੇ ਵੀ ਕੋਈ ਨਾਜਾਇਜ਼ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ, ਉਸ ਦੀ ਉਹ ਸੂਚਨਾ ਦੇਣ ਤਾਂ ਕਿ ਪੁਲਿਸ ਵੱਲੋਂ ਉਨਾਂ੍ਹ ਚੋਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ।