ਜ਼ਿਲ੍ਹੇ ਸਿੰਘ, ਮੰਡੀ ਲਾਧੂਕਾ : ਸਰਕਾਰੀ ਪ੍ਰਰਾਇਮਰੀ ਸਕੂਲ ਪਿੰਡ ਤਰੋਬੜ੍ਹੀ ਦੀ ਰਸੋਈ ਦਾ ਤਾਲਾ ਤੋੜ ਕੇ ਚੋਰ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ। ਸਕੂਲ ਦੇ ਮੁੱਖ ਅਧਿਆਪਕ ਬਲਦੇਵ ਸਿੰਘ ਨੇ ਦੱਸਿਆ ਹੈ ਕਿ ਚੋਰ ਸਕੂਲ ਦੀ ਰਸੋਈ 'ਚ ਕਣਕ, ਚਾਵਲ, ਦੋ ਸਿਲੰਡਰ, ਖੰਡ, ਮਸਾਲੇ ਅਤੇ ਪਿਆਜ ਆਦਿ ਚੋਰੀ ਕਰ ਕੇ ਲੈ ਗਏ ਹਨ। ਚੋਰੀ ਦੀ ਇਸ ਘਟਨਾ ਦੀ ਜਾਣਕਾਰੀ ਮੰਡੀ ਦੀ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਦੇ ਦਿੱਤੀ ਗਈ ਹੈ।