ਅੰਮਿ੍ਤ ਖਾਲਸਾ, ਅਬੋਹਰ : ਇੰਦਰਾ ਨਗਰੀ ਵਾਸੀ ਨਵ ਵਿਆਹੁਤਾ ਦੀ ਲਾਸ਼ ਘਰ ਵਿਚ ਸ਼ੱਕੀ ਹਾਲਾਤ 'ਚ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਥਾਣਾ ਸਿਟੀ 1 ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇੰਦਰਾ ਨਗਰੀ ਗਲੀ ਨੰਬਰ 4 ਵਿਚ ਵਿਆਹੀ ਯੂਪੀ ਵਾਸੀ ਕਰੀਬ 22 ਸਾਲਾ ਵਿਸ਼ਾਖਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਹੇਠਾਂ ਉਤਾਰਿਆ। ਸਹੁਰਾ ਪਰਿਵਾਰ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਹੀ ਵਿਸ਼ਾਖਾ ਦਾ ਵਿਆਹ ਉਨ੍ਹਾਂ ਦੇ ਪੁੱਤਰ ਜਤਿੰਦਰ ਨਾਲ ਹੋਇਆ ਸੀ। ਬੀਤੀ ਰਾਤ ਜਦ ਉਹ ਘਰ ਦੀ ਛੱਤ 'ਤੇ ਸੌਂ ਰਹੇ ਸਨ ਤਾਂ ਵਿਸ਼ਾਖਾ ਹੇਠਾਂ ਆ ਗਈ। ਸਵੇਰੇ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਨੇ ਦੱਸਿਆ ਕਿ ਮਿ੍ਤਕਾ ਦੇ ਪਰਿਵਾਰ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।