ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ

ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਦੇ ਪੀਜੀ ਹਿੰਦੀ ਅਤੇ ਸੰਗੀਤ ਵਿਭਾਗ ਦੀ ਸਾਂਝੀ ਅਗਵਾਈ ਹੇਠ ਹਿੰਦੀ ਸਾਹਿਤ ਅਤੇ ਸੰਗੀਤ ਦੇ ਆਪਸੀ ਸਬੰਧਾਂ ਬਾਰੇ ਇੱਕ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਰਿਸੋਰਸ ਪਰਸਨ ਪੰਜਾਬ ਯੂਨੀਵਰਸਿਟੀ ਦੇ ਪੋ੍ਫ਼ੈਸਰ ਡਾ. ਪੰਕਜ ਮਾਲਾ ਸ਼ਰਮਾ ਨੇ ਹਿੰਦੀ ਸਾਹਿਤ ਦੇ ਮੁੱਢਲੇ ਦੌਰ ਤੋਂ ਲੈ ਕੇ ਆਧੁਨਿਕ ਕਾਲ ਤੱਕ ਸਾਹਿਤ ਵਿੱਚ ਰਿਸ਼ਤਾ ਕਾਇਮ ਕਰਕੇ ਸਰੋਤਿਆਂ ਨੂੰ ਲਾਭ ਪਹੁੰਚਾਇਆ। ਇਹ ਪੋ੍ਗਰਾਮ ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਿਢੱਲੋਂ ਦੀ ਰਹਿਨੁਮਾਈ ਤੇ ਕਾਰਜਕਾਰੀ ਪਿੰ੍ਸੀਪਲ ਡਾ. ਸੰਗੀਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋਇਆ। ਇਸ ਵਿਚ ਸਰੋਤ ਵਿਅਕਤੀ ਨੇ ਸਾਹਿਤ ਦੇ ਪੁਰਾਤਨ ਰੂਪ, ਸੰਗੀਤ ਨਾਲ ਇਸ ਦੀ ਸਾਂਝ ਅਤੇ ਇਸਦੀ ਵਰਤਮਾਨ ਭੂਮਿਕਾ 'ਤੇ ਚਾਨਣਾ ਪਾਇਆ। ਹਿੰਦੀ ਕਾਵਿ ਵਿੱਚ ਰਾਗਾਂ ਦਾ ਸਥਾਨ ਨਿਸ਼ਚਿਤ ਕਰਦੇ ਹੋਏ ਉਸ ਨੇ ਸਾਹਿਤ ਅਤੇ ਸੰਗੀਤ ਨੂੰ ਇੱਕ ਦੂਜੇ ਦੇ ਪੂਰਕ ਦੱਸਿਆ ਹੈ। ਉਨਾਂ੍ਹ ਕਿਹਾ ਕਿ ਗੀਤ-ਸੰਗੀਤ ਦੇ ਸੁਮੇਲ ਨਾਲ ਭਾਰਤੀ ਸੰਗੀਤ ਅਤੇ ਹਿੰਦੀ ਸਾਹਿਤ ਦੋਵੇਂ ਹੀ ਵਿਕਾਸ ਦੇ ਰਾਹ 'ਤੇ ਅੱਗੇ ਵਧਣਗੇ। ਇਸ ਨਾਲ ਸਮਾਜ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਉਸਾਰੂ ਸੋਚ ਦਾ ਰਾਹ ਪੱਧਰਾ ਹੋਵੇਗਾ। ਇਸ ਦੌਰਾਨ ਕਾਲਜ ਦੀ ਕਾਰਜਕਾਰੀ ਪਿੰ੍ਸੀਪਲ ਅਤੇ ਵੈਬੀਨਾਰ ਦੀ ਕੋਆਰਡੀਨੇਟਰ ਡਾ.ਸੰਗੀਤਾ ਨੇ ਕਿਹਾ ਕਿ ਸਾਹਿਤ, ਸੰਗੀਤ ਅਤੇ ਕਲਾ ਤੋਂ ਸੱਖਣਾ ਮਨੁੱਖ ਅਸਲ ਜਾਨਵਰ ਵਾਂਗ ਹੁੰਦਾ ਹੈ। ਇੱਕ ਸ਼ਬਦ ਸਵਰ ਤੋਂ ਬਿਨਾਂ ਅਧੂਰਾ ਹੈ ਅਤੇ ਇੱਕ ਸਵਰ ਸ਼ਬਦ ਤੋਂ ਬਿਨਾਂ ਅਧੂਰਾ ਹੈ। ਇਨਾਂ੍ਹ ਦੋਹਾਂ ਦਾ ਸੁਮੇਲ ਹੀ ਇਨਾਂ੍ਹ ਨੂੰ ਪੂਰਾ ਕਰਦਾ ਹੈ। ਇਸ ਮੌਕੇ ਵੈਬੀਨਾਰ ਦਾ ਸੰਚਾਲਨ ਕਰ ਰਹੀ ਪੀਜੀ ਹਿੰਦੀ ਵਿਭਾਗ ਦੀ ਮੁਖੀ ਸ਼੍ਰੀਮਤੀ ਅਨੂ ਨੰਦਾ ਨੇ ਕਿਹਾ ਕਿ ਸੰਗੀਤ ਅਤੇ ਸਾਹਿਤ ਦਾ ਹਮੇਸ਼ਾ ਹੀ ਗੂੜ੍ਹਾ ਰਿਸ਼ਤਾ ਰਿਹਾ ਹੈ। ਇਹ ਦੋਵੇਂ ਹੀ ਮਨੁੱਖ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਸ਼ਕਤੀਸ਼ਾਲੀ ਮਾਧਿਅਮ ਹਨ। ਹਿੰਦੀ ਅਤੇ ਸਾਹਿਤ ਮਨੁੱਖੀ ਮਨ ਨੂੰ ਸਚਿਦਾਨੰਦ ਦਾ ਬੋਧ ਅਤੇ ਸਤਯਮ ਸ਼ਵਿਮ ਸੁੰਦਰਮ ਦਾ ਬੋਧ ਦਿੰਦਾ ਹੈ। ਇਸ ਵੈਬੀਨਾਰ ਵਿੱਚ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।