ਗੌਰਵ ਗੌੜ ਜੌਲੀ, ਜ਼ੀਰਾ

ਸ੍ਰੀ ਰਾਮ ਲੀਲਾ ਕਲੱਬ ਦੇ ਕਲਾਕਾਰਾਂ ਦੀ ਰੁਟੀਨ ਰਾਮਲੀਲਾ ਮੰਚਨ ਦੇ ਦੌਰਾਨ ਬਦਲ ਜਾਂਦੀ ਹੈ। ਇਸ ਦੌਰਾਨ ਉਹ ਭਗਤੀ ਰਸ ਵਿਚ ਡੁੱਬ ਜਾਂਦੇ ਹਨ। ਰਾਮਲੀਲਾ ਦੇ ਕਿਰਦਾਰ ਨਿਭਾ ਰਹੇ ਕਲਾਕਾਰ ਕਰੀਬ 10 ਤੱਕ ਦਿਨ ਵਿਚ ਆਪਣਾ ਕੰਮ ਕਾਜ ਨਿਪਟਾਉਂਦੇ ਹਨ ਅਤੇ ਸ਼ਾਮ ਨੂੰ ਕਿਰਦਾਰ ਨਿਭਾਉਂਦੇ ਹਨ। ਇਸ ਤੋਂ ਪਹਿਲਾਂ ਉਹ ਰਿਹਰਸਲ ਕਰਕੇ ਆਪਣੇ ਆਪ ਨੂੰ ਮਾਂਜਦੇ ਵੀ ਹਨ ।ਉਹ ਕਹਿੰਦੇ ਹਨ ਕਿ ਕੰਮ ਦੇ ਨਾਲ ਭਾਰਤੀ ਸੰਸਕ੍ਰਿਤੀ ਨੂੰ ਜੋੜੇ ਰੱਖਣ ਦੀ ਵੀ ਕੋਸ਼ਸ਼ਿ ਕਰ ਰਹੇ ਹਨ। ਗੱਲਬਾਤ ਦੌਰਾਨ ਰਾਮਲੀਲਾ ਦੇ ਵੱਖ ਵੱਖ ਕਿਰਦਾਰ ਨਿਭਾ ਰਹੇ ਕਲਾਕਾਰਾਂ ਨੇ ਦੱਸਿਆ ਕਿ ਇਸ ਕੰਮ ਤੋਂ ਉਨਾਂ੍ਹ ਦੀ ਆਤਮਾ ਨੂੰ ਸੰਤੁਸ਼ਟੀ ਦਾ ਭਾਵ ਹੁੰਦਾ ਹੈ। ਉਹ ਕਹਿੰਦੇ ਹਨ ਕਿ ਉਹ ਆਪਣੇ ਕੰਮ ਦਾ ਆਨੰਦ ਲੈਂਦੇ ਹਨ। ਇਸ ਨਾਲ ਉਹ ਸੰਸਕ੍ਰਿਤੀ ਨੂੰ ਜੋੜੇ ਰੱਖਣ ਦਾ ਵੀ ਕੰਮ ਕਰ ਰਹੇ ਹਨ ਅਤੇ ਨਾਲ ਹੀ ਕਿਰਦਾਰਾਂ ਤੂੰ ਹਮੇਸ਼ਾ ਚੰਗੇ ਸੰਸਕਾਰਾਂ ਦੀ ਸਿੱਖਿਆ ਮਿਲਦੀ ਹੈ। ਰਾਮ ਲਕਸ਼ਮਣ ਦਾ ਆਦਰਸ਼ ਭਰਾਵਾਂ ਵਿੱਚ ਪੇ੍ਮ ਦਾ ਅਨੋਖਾ ਉਦਾਹਰਣ ਹੈ। ਆਪਣੇ ਦਰਸ਼ਕਾਂ ਦੇ ਸਰੂਪ ਦਾ ਕਿਰਦਾਰ ਨਿਭਾਉਣਾ ਬਹੁਤ ਚੁਣੌਤੀਪੂਰਨ ਹੁੰਦਾ ਹੈ ਪਰ ਪ੍ਰਭੂ ਦੀ ਕਿਰਪਾ ਨਾਲ ਸਭ ਸੰਭਵ ਹੋ ਜਾਂਦਾ ਹੈ ।

ਸ੍ਰੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਿਫ਼ਰੋਜ਼ਪੁਰ ਵਿਖੇ ਬਤੌਰ ਸੀਨੀਅਰ ਸੁਪਰਡੈਂਟ ਗਰੇਡ-1 ਅਫ਼ਸਰ ਹਨ। ਜਿਨਾਂ੍ਹ ਦੀ ਸ੍ਰੀ ਰਾਮ ਦੇ ਪ੍ਰਤੀ ਸ਼ਰਧਾ ਦੇ ਕਾਰਨ ਸ੍ਰੀ ਰਾਮ ਲੀਲਾ ਕਲੱਬ ਨਾਲ ਜੁੜੇ ਕਲਾਕਾਰਾਂ ਨੂੰ ਪਿਛਲੇ ਸੱਤ ਸਾਲਾਂ ਤੋਂ ਮਰਿਆਦਾ ਪ੍ਰਸ਼ੋਤਮ ਸ੍ਰੀ ਰਾਮ ਦੇ ਜੀਵਨ ਤੇ ਅਧਾਰਿਤ ਲੀਲਾ ਦੇ ਜ਼ਰੀਏ ਲੋਕਾਂ ਨੂੰ ਸੰਸਕ੍ਰਿਤੀ ਅਤੇ ਸੰਸਕਾਰ ਸਿਖਾ ਰਹੇ ਹਨ,ਜੋਗਿੰਦਰ ਪਾਲ ਹੁਣ ਤਕ 1000 ਤੋਂ ਵੱਧ ਲੋਕਾਂ ਨੂੰ ਅਯੁੱਧਿਆ ਸ੍ਰੀ ਰਾਮ ਜਨਮ ਭੂਮੀ ਅਤੇ ਰਾਮ ਜੀ ਦੇ ਜੀਵਨ ਨਾਲ ਸਬੰਧਤ ਸਥਾਨਾਂ ਦੀ ਯਾਤਰਾ ਕਰਵਾ ਚੁੱਕੇ ਹਨ। ਉਨਾਂ੍ਹ ਦੱਸਿਆ ਕਿ ਰਾਮਲੀਲਾ ਦਾ ਹਰ ਇੱਕ ਕਿਰਦਾਰ ਆਪਣੇ ਰੋਲ ਨੂੰ ਬਾਖੂਬੀ ਨਿਭਾਉਂਦਾ ਹੈ ਮੰਚਨ ਤੋਂ ਪਹਿਲਾਂ ਕਈ ਵਾਰ ਇਸ ਦੀ ਰਿਹਰਸਲ ਕੀਤੀ ਜਾਂਦਾ ਹੈ । ਚੰਗੀ ਗੱਲ ਇਹ ਹੈ ਕਿ ਯੁਵਾ ਪੀੜ੍ਹੀ ਵੀ ਇਸ ਨਾਲ ਜੁੜੀ ਹੋਈ ਹੈ ਜਿਸ ਨਾਲ ਨੌਜਵਾਨਾਂ ਨੂੰ ਪੇ੍ਰਰਨਾ ਮਿਲਦੀ ਹੈ।

ਰਾਮ ਦਾ ਕਿਰਦਾਰ ਨਿਭਾਅ ਰਹੇ ਹੈਪੀ ਮਦਾਨ ਨੇ ਦੱਸਿਆ ਕਿ ਉਹ ਪਿਛਲੇ ਲਗਪਗ 20 ਸਾਲ ਤੋਂ ਰਾਮਲੀਲਾ ਵਿਚ ਮੰਚਨ ਕਰ ਰਹੇ ਹਨ। ਇਸ ਤੋਂ ਪਹਿਲਾਂ ਇਸੇ ਮੰਚ ਤੇ ਉਹ ਸ੍ਰੀ ਹਨੂੰਮਾਨ ਜੀ ਦਾ ਕਿਰਦਾਰ ਨਿਭਾਉਂਦੇ ਸਨ ।ਹੈਪੀ ਫ਼ਲਾਂ ਦੀ ਦੁਕਾਨ ਚਲਾਉਂਦੇ ਹਨ। ਉਨਾਂ੍ਹ ਨੇ ਕਿਹਾ ਕਿ ਜਦੋਂ ਉਹ ਮੰਚਨ ਕਰਦੇ ਹਨ ਤਾਂ ਭਗਵਾਨ ਰਾਮ ਦੇ ਜੀਵਨ ਹੀ ਉਨਾਂ੍ਹ ਦੇ ਮਨ ਵਿੱਚ ਵਸਿਆ ਰਹਿੰਦਾ ਹੈ । ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੀ ਸੰਸਕ੍ਰਿਤੀ ਬਚਾਉਣ ਦੇ ਲਈ ਕੋਸ਼ਸ਼ਿ ਕਰਨੀ ਚਾਹੀਦੀ ਹੈ ।

ਰਾਮ ਲੀਲਾ ਮੰਚ ਤੇ ਲਛਮਣ ਦਾ ਕਿਰਦਾਰ ਨਿਭਾਉਣ ਵਾਲੇ ਚਰਨਜੀਤ ਚੰਨਾ ਜੋ ਕਿ ਇਕ ਪ੍ਰਰਾਈਵੇਟ ਕੰਪਨੀ ਦੇ ਵਿੱਚ ਜੌਬ ਕਰਦੇ ਹਨ ।ਉਨਾਂ੍ਹ ਦੱਸਿਆ ਕਿ ਉਹ ਅੱਠ- ਨੌਂ ਸਾਲ ਤੋਂ ਰਾਮਲੀਲਾ ਦਾ ਮੰਚਨ ਕਰ ਰਹੇ ਹਨ ।ਬਚਪਨ ਵਿੱਚ ਰਾਮਲੀਲਾ ਦੇਖਣ ਤੋਂ ਬਾਅਦ ਹੀ ਮੰਚਨ ਕਰਨ ਦਾ ਸ਼ੌਕ ਪੈਦਾ ਹੋਇਆ । ਉਨਾਂ੍ਹ ਦੱਸਿਆ ਕਿ ਉਹ ਪੁਰਾਣੀ ਚੱਲੀ ਆ ਰਹੀ ਪਰੰਪਰਾ ਦੇ ਤਹਿਤ ਨਿਯਮਾਂ ਨੂੰ ਪੂਰਾ ਕਰਦੇ ਹਨ ਅਤੇ ਸਾਤਵਿਕ ਭੋਜਨ ਲੈਂਦੇ ਹਨ ।

ਸੀਤਾ ਦਾ ਕਿਰਦਾਰ ਨਿਭਾਉਣ ਵਾਲੇ ਉਜਵਲ ਸ਼ਰਮਾ ਜੋ ਕਿ ਗਿਆਰ੍ਹਵੀਂ ਕਲਾਸ ਵਿੱਚ ਪੜ੍ਹਦੇ ਹਨ । ਪਿਤਾ ਰਾਮ ਸ਼ਰਮਾ ਵੀ ਰਾਮਲੀਲਾ ਦੇ ਮੰਚਨ ਦੌਰਾਨ ਵਿਸ਼ਵਾਮਿੱਤਰ ਦਾ ਕਿਰਦਾਰ ਨਿਭਾਉਂਦੇ ਹਨ ।ਉਨਾਂ੍ਹ ਦੱਸਿਆ ਕਿ ਜਦੋਂ ਉਹ ਚੌਥੀ ਕਲਾਸ ਵਿੱਚ ਪੜ੍ਹਦੇ ਸਨ ਤਾਂ ਸਕੂਲ ਦੇ ਮੰਚ ਤੇ ਨਾਟਕ ਅਤੇ ਹੋਰ ਸਕਿੱਟਾਂ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਸੀ ਅਤੇ ਪਿਤਾ ਜੀ ਤੋਂ ਸਿੱਖਿਆ ਲੈਂਦਿਆਂ ਹੋਇਆਂ ਅੱਜ ਰਾਮਲੀਲਾ ਵਿਚ ਸੀਤਾ ਦਾ ਕਿਰਦਾਰ ਨਿਭਾ ਰਿਹਾ ਹਾਂ ।

ਸ੍ਰੀਰਾਮ ਲੀਲਾ ਕਲੱਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਹਾਂਡਾ ਜੋ ਕਿ ਲੈਬਾਰਟਰੀ ਦਾ ਕਾਰੋਬਾਰ ਹੈ ।ਕ੍ਰਿਸ਼ਨ ਹਾਂਡਾ ਇਕ ਗਾਇਕ ਦੇ ਨਾਲ ਨਾਲ ਧਾਰਮਿਕ ਅਤੇ ਰਾਜਨੀਤਿਕ ਸਟੇਜ ਨੂੰ ਸ਼ੇਅਰੋ ਸ਼ਾਇਰੀ ਦੇ ਨਾਲ ਸੰਭਾਲਣ ਦੀ ਕਲਾ ਦੇ ਮਾਹਰ ਹਨ ।ਉਨਾਂ੍ਹ ਨੇ ਕਿਹਾ ਕਿ ਇਸ ਮਾਧਿਅਮ ਤੋਂ ਅਸੀਂ ਆਉਣ ਵਾਲੀ ਪੀੜ੍ਹੀਆਂ ਨੂੰ ਸੰਸਕ੍ਰਿਤੀ ਨਾਲ ਜੋੜਦੇ ਹਾਂ ।ਉਨਾਂ੍ਹ ਦੱਸਿਆ ਕਿ ਜ਼ੀਰਾ ਦੀ ਰਾਮ ਲੀਲਾ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਮੰਚਨ ਦੇ ਲਈ ਕਦੀ ਬਾਹਰ ਤੋਂ ਕਲਾਕਾਰ ਬੁਲਾਉਣ ਦੀ ਜ਼ਰੂਰਤ ਨਹੀਂ ਪਈ ਜਦੋਂਕਿ ਸਥਾਨਕ ਲੋਕ ਹੀ ਮਿਲ ਕੇ ਮੰਚਨ ਅਤੇ ਹੋਰ ਕੰਮ ਸੰਭਾਲਦੇ ਹਨ ।

ਵਿਜੈ ਪ੍ਰਜਾਪਤੀ ਜੋ ਕਿ ਜ਼ੀਰਾ ਦੇ ਜੈਨ ਸਕੂਲ ਵਿੱਚ ਬਤੌਰ ਅਧਿਆਪਕ ਹਨ ,ਜੋ ਕਿ ਰਾਮਲੀਲਾ ਦੇ ਅਲੱਗ ਅਲੱਗ ਕਿਰਦਾਰਾਂ ਵਿੱਚ ਬਾਖੂਬੀ ਰੋਲ ਅਦਾ ਕਰ ਰਹੇ ਹਨ । ਇਸ ਵਾਰ ਵਿਜੈ ਪ੍ਰਜਾਪਤੀ ਕੌਸ਼ੱਲਿਆ, ਮੰਥਰਾ ਦਾ ਰੋਲ ਕਰ ਰਹੇ ਹਨ । ਉਨਾਂ੍ਹ ਕਿਹਾ ਕਿ ਰਾਮ ਲੀਲਾ ਮੰਚਨ ਦੇ ਦੌਰਾਨ ਸਭ ਕੁਝ ਭੁੱਲ ਕੇ ਆਪਣੇ ਰੋਲ ਵਿੱਚ ਗੁੰਮ ਜਾਂਦੇ ਹਨ ।ਉਨਾਂ੍ਹ ਕਿਹਾ ਕਿ ਰਾਮਲੀਲਾ ਕੇਵਲ ਮਨੋਰੰਜਨ ਦਾ ਸਾਧਨ ਨਹੀਂ ,ਸਗੋਂ ਸੰਸਕਾਰ ਅਤੇ ਸੰਸਕ੍ਰਿਤੀ ਸਿਖਾਉਣ ਦਾ ਸਕੂਲ ਵੀ ਹੈ।