ਪਰਮਿੰਦਰ ਸਿੰਘ , ਫਿਰੋਜ਼ਪੁਰ : ਫਿਰੋਜ਼ਪੁਰ ਦੇ ਖਾਈ ਫੇਮੇਕੀ ਨਜ਼ਦੀਕ ਫਾਜਿਲਕਾ ਰੋਡ ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਸਕੂਲਾਂ ਵਿੱਚ ਡਿਉਟੀ 'ਤੇ ਜਾ ਰਹੇ ਅਧਿਆਪਕਾਂ ਦੀ ਟਰੈਕਸ ਗੱਡੀ ਬੱਸ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਤਿਮਨ ਅਧਿਆਪਕਾਂ ਸਮੇਤ 4 ਦੀ ਮੌਤ ਹੋਈ ਤੇ ਹੋਰ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਰੋਡ 'ਤੇ ਸਾਲ ਕਿਸੇ ਨਾ ਕਿਸੇ ਹਾਦਸੇ ਵਿਚ ਅਧਿਆਪਕਾਂ ਨੂੰ ਜਾਨ ਗਵਾਉਣੀ ਪੈਂਦੀ ਹੈ ਇਸ ਦਾ ਕਾਰਨ ਉਨ੍ਹਾਂ ਦੀ ਘਰਾਂ ਤੋਂ ਦੂਰ ਸਕੂਲਾਂ ਵਿਚ ਤਾਇਨਾਤੀ ਹੈ।

Posted By: Jaswinder Duhra