ਪੱਤਰ ਪ੍ਰਰੇਰਕ, ਗੋਲੂ ਕਾ ਮੋੜ : ਸਿੱਖਿਆ ਮੰਤਰੀ ਪੰਜਾਬ ਉਮ ਪ੍ਰਕਾਸ਼ ਸੋਨੀ ਅਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਵੱਲੋਂ 5 ਜ਼ਿਲਿ੍ਹਆਂ ਦੇ ਜ਼ਿਲ੍ਹਾ ਸਿੱਖਿਆ ਅਫਸਰ, ਉਪ ਜ਼ਿਲ੍ਹਾ ਸਿੱਖਿਆ ਅਫਸਰ, ਜ਼ਿਲ੍ਹਾ ਮੈਟਰ ਪੜ੍ਹੋ ਪੰਜਾਬ ਅਤੇ ਵਧੀਆ ਨਤੀਜਿਆਂ ਵਾਲੇ ਸਕੂਲ ਮੁਖੀਆਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਸਿੱਖਿਆ ਅਫਸਰ ਨੇਕ ਸਿੰਘ, ਉਪ ਜਿਲਾ ਸਿਖਿਆ ਅਫਸਰ ਕੋਮਲ ਅਰੋੜਾ, ਜ਼ਿਲ੍ਹਾ ਮੈਟਰ ਉਮੇਸ਼ ਕੁਮਾਰ, ਰਵੀ ਗੁਪਤਾ, ਅਨਿਲ ਕੱਕੜ, ਡੀਐੱਸਐੱਮ ਰਕੇਸ਼ ਸ਼ਰਮਾ ਅਤੇ ਵੱਖ ਵੱਖ ਵਧੀਆ ਨਤੀਜਿਆਂ ਵਾਲੇ ਸਕੂਲ ਮੁਖੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਾਰੀਆਂ ਹਸਤੀਆਂ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿਚ ਹੋਰ ਵੀ ਮਿਹਨਤ ਕਰਨ ਲਈ ਕਿਹਾ ਗਿਆ। ਸਿੱਖਿਆ ਸਕੱਤਰ ਵੱਲੋਂ ਫਿਰੋਜ਼ਪੁਰ ਦੇ ਜ਼ਿਲ੍ਹਾ ਮੈਟਰ ਉਮੇਸ਼ ਕੁਮਾਰ, ਜ਼ਿਲ੍ਹਾ ਮੈਟਰ ਰਵੀ ਗੁਪਤਾ ਅਤੇ ਜ਼ਿਲ੍ਹਾ ਮੈਟਰ ਅਨਿਲ ਕੱਕੜ ਦੇ ਵਧੀਆ ਕੰਮ ਦੀ ਤਾਰੀਫ ਕੀਤੀ ਗਈ। ਇਸ ਮੌਕੇ ਕਮਲ ਸ਼ਰਮਾ ਅਤੇ ਸੰਦੀਪ ਕੰਬੋਜ਼ ਵੱਲੋਂ ਵੀ ਜ਼ਿਲ੍ਹਾ ਮੈਂਟਰ ਉਮੇਸ਼ ਕੁਮਾਰ ਅਤੇ ਰਵੀ ਗੁਪਤਾ ਨੂੰ ਮੁਬਾਰਕਬਾਦ ਦਿੱਤੀ।