ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸਿੱਖਿਆ ਵਿਚ ਕ੍ਰਾਂਤੀਕਾਰੀ ਬਦਲਾਅ ਸਿਰਫ ਅਧਿਆਪਕ ਹੀ ਲਿਆ ਸਕਦਾ ਹੈ। ਅੱਜ ਉਹ ਵੇਲਾ ਆ ਗਿਆ ਹੈ ਜਦੋਂ ਅਧਿਆਪਕ ਪ੍ਰਭਾਵਸ਼ਾਲੀ ਸਿੱਖਿਆ ਦੇ ਕੇ ਸਮਾਜ ਵਿਚ ਆਪਣਾ ਰੁਤਬਾ ਹੋਰ ਉੱਚਾ ਚੁੱਕ ਸਕਦਾ ਹੈ। ਇਹ ਸ਼ਬਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੇਂਦ ਨੇ ਕਹੇ। ਉਹ ਸਕੂਲ ਸਿੱਖਿਆ ਵਿਭਾਗ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਨੇਕ ਸਿੰਘ ਦੀ ਅਗਵਾਈ ਵਿਚ ਐੱਮਐੱਲਐੱਮ ਸਕੂਲ ਦੇ ਵਿਚ ਹੋ ਰਹੇ ਜ਼ਿਲ੍ਹਾ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰ ਰਹੇ ਸਨ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇਕ ਸਿੰਘ ਅਤੇ ਪ੍ਰਰੋਗਰਾਮ ਕੋਆਡੀਨੇਟਰ ਡਿਪਟੀ ਡੀਈਓ ਕੋਮਲ ਅਰੋੜਾ ਨੇ ਆਪਣੇ ਆਪਣੇ ਸੰਬੋਧਨ ਵਿਚ ਜਿੱਥੇ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਦੇ ਪਿਛਲੇ ਵਰੇ ਨਾਲ਼ੋਂ 33 ਪ੍ਰਤੀਸ਼ਤ ਵੱਧ ਨਤੀਜਿਆਂ ਲਈ ਵਧਾਈ ਦਿੱਤੀ। ਉਨ੍ਹਾਂ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਅਣਥੱਕ ਮਿਹਨਤ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਡੀਐੱਮ, ਬੀਐੱਮ ਦੀ ਵੀ ਪੁਰਜ਼ੋਰ ਸ਼ਲਾਘਾ ਕੀਤੀ। ਡਿਪਟੀ ਡਿਪਟੀ ਡੀਈਓ ਕੋਮਲ ਅਰੋੜਾ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮਾਗਮ ਵਿੱਚ ਮਾਰਚ 2019 ਵਿੱਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ 100 ਨਤੀਜੇ ਲਿਆਉਣ ਵਾਲੇ 46 ਸਕੂਲ ਮੁਖੀਆਂ ਦੇ ਨਾਲ ਨਾਲ ਆਪਣੇ ਵਿਸ਼ੇ ਵਿਚ 100 ਪ੍ਰਤੀਸ਼ਤ ਨਤੀਜੇ ਦੇਣ ਵਾਲੇ 1020 ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਭਰ ਵਿਚ ਮੈਰਿਟ ਵਿਚ ਆਉਣ ਵਾਲੇ ਪੰਜ ਵਿਦਿਆਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਨੇਕ ਸਿੰਘ ਨੇ ਆਪਣੀ ਜੇਬ ਚੋਂ ਪ੍ਰਤੀ ਵਿਦਿਆਰਥੀ 11000 ਰੁਪਏ ਇਨਾਮ ਵਜੋਂ ਦਿੱਤੇ ਅਤੇ ਅਗਲੇ ਸੇਸ਼ਨ ਵਿਚ ਘੱਟ ਤੋਂ ਘੱਟ 16 ਮੈਰਿਟਾਂ ਦਾ ਟੀਚਾ ਸਰਕਾਰੀ ਸਕੂਲਾਂ ਦੇ ਵਿਚ ਦਿੱਤਾ। ਮੰਚ ਸੰਚਾਲਨ ਡਾਕਟਰ ਜਗਦੀਪ ਸਿੰਘ, ਰਵੀ ਗੁਪਤਾ, ਓਮੇਸ਼ ਕੁਮਾਰ, ਅਨਿਲ ਕਿੱਕਰ ਨੇ ਬਖੂਬੀ ਨਿਭਾਇਆ। ਇਸ ਮੌਕੇ ਡਿਪਟੀ ਡੀਈਓ ਮੋਗਾ ਪ੍ਰਗਟ ਸਿੰਘ ਬਰਾੜ, ਪਿ੍ਰੰਸੀਪਲ ਰਾਕੇਸ਼ ਸ਼ਰਮਾ, ਪਿ੍ਰੰਸੀਪਲ ਚਮਕੌਰ ਸਿੰਘ, ਪਿ੍ਰੰਸੀਪਲ ਸਤਿੰਦਰਜੀਤ ਕੌਰ, ਡਾ. ਸਤਿੰਦਰ ਸਿੰਘ, ਪਿ੍ਰੰਸੀਪਲ ਸ਼ਾਲੂ ਰਤਨ, ਪਿੰ੍ਸੀਪਲ ਜਗਦੀਪ ਪਾਲ ਸਿੰਘ, ਰਜੇਸ਼ ਮਹਿਤਾ, ਸਿੱਖਿਆ ਸੁਧਾਰ ਟੀਮ ਆਦਿ ਹਾਜ਼ਰ ਸਨ। ਇਸ ਮੌਕੇ ਸਮੂਹ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਨੇਕ ਸਿੰਘ ਨੂੰ ਸਿੱਖਿਆ ਦਾ ਚਾਨਣ-ਮੁਨਾਰਾ ਐਵਾਰਡ ਨਾਲ ਸਨਮਾਨਿਤ ਕੀਤਾ।

....................................................................................................

ਮੈਰਿਟ ਵਿਚ ਆਏ ਵਿਦਿਆਰਥੀ

-ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਦੱਸਵੀਂ ਅਤੇ ਬਾਰਵੀਂ ਦੀ ਬੋਰਡ ਪ੍ਰਰੀਖਿਆ ਵਿਚ ਸ਼ਾਮਲ ਹੋਣ ਵਾਲੇ ਕੁਲ ਵਿਦਿਆਰਥੀਆਂ ਵਿਚੋਂ 8 ਵਿਦਿਆਰਥੀਆਂ ਨੂੰ ਮੈਰਿਟ ਲਿਸਟ ਵਿਚ ਲਿਆਉਣ ਦਾ ਟਾਰਗੇਟ ਰੱਖਿਆ ਗਿਆ ਸੀ, ਜਿਸ ਵਿਚੋਂ ਪੰਜ ਵਿਦਿਆਰਥੀ ਮੈਰਿਟ ਲਿਸਟ ਵਿਚ ਆਉਣ ਵਿਚ ਸਫਲ ਰਹੇ, ਜਿਨ੍ਹਾਂ ਵਿਚ ਦੱਸਵੀਂ ਕਲਾਸ ਵਿਚੋਂ ਅਕਾਸ਼ਦੀਪ ਸਿੰਘ, ਅਵਨੀਤ ਕੰਬੋਜ਼ ਅਤੇ ਬਾਹਰਵੀਂ ਕਲਾਸ ਵਿਚ ਸਿਮਰਨਜੀਤ ਕੌਰ, ਰਮਨਦੀਪ ਕੌਰ ਅਤੇ ਗੁਰਲੀਨ ਕੌਰ ਹਨ।

...............................

ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਅਧਿਕਾਰੀ ਨੇ ਦਿੱਤੇ 55 ਹਜ਼ਾਰ ਰੁਪਏ

ਡੀਈਓ ਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੋਰਡ ਦੇ ਪੇਪਰਾਂ ਤੋਂ ਪਹਿਲੋਂ ਐਲਾਣ ਕੀਤਾ ਸੀ ਕਿ ਜੋ ਵੀ ਵਿਦਿਆਰਥੀ ਮੈਰਿਟ ਸੂਚੀ ਵਿਚ ਜਗ੍ਹਾ ਬਣਾਏਗਾ ਉਸ ਨੂੰ ਉਹ ਆਪਣੀ ਜੇਬ ਵਿਚੋਂ 11 ਹਜ਼ਾਰ ਰੁਪਏ ਇਨਾਮ ਵਜ਼ੋਂ ਦੇਣਗੇ। ਇਸ ਵਾਰ ਜ਼ਿਲ੍ਹਾ ਦੇ ਪੰਜ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਜਗ੍ਹਾ ਬਣਾਈ ਅਤੇ ਸਾਰਿਆਂ ਪੰਜਾਂ ਨੂੰ ਉਨ੍ਹਾਂ ਨੇ 11-11 ਹਜ਼ਾਰ ਰੁਪਏ ਇਨਾਮ ਦੇ ਤੌਰ 'ਤੇ ਦਿੱਤੇ ਹਨ। ਉਨ੍ਹਾਂ ਆਖਿਆ ਕਿ ਇਸ ਵਾਰ ਵੀ ਜੋ ਵੀ ਵਿਦਿਆਰਥੀ ਮੈਰਿਟ ਵਿਚ ਜਗ੍ਹਾ ਬਨਾਉਣਗੇ , ਉਨ੍ਹਾਂ ਸਾਰੀਆਂ ਨੂੰ ਉਹ ਆਪਣੀ ਜੇਬ ਵਿਚੋਂ 11-11 ਹਜ਼ਾਰ ਰੁਪਏ ਇਨਾਮ ਵਜ਼ੋਂ ਦੇਣਗੇ।