ਗੌਰਵ ਗੌੜ ਜੌਲੀ, ਜ਼ੀਰਾ

ਆਦਰਸ਼ ਸਕੂਲ ਹਰਦਾਸਾ ਦੇ ਮੁਲਾਜ਼ਮਾਂ ਵੱਲੋਂ ਆਪਣੇ ਘਰਾਂ ਦੀਆਂ ਛੱਤਾਂ 'ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਗਟਾਵਾ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਧਿਆਪਕਾ ਸੁਖਦੀਪ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਾਣ ਬੁੱਝ ਕੇ ਆਦਰਸ਼ ਸਕੂਲ ਦੀਆਂ ਮੰਗਾਂ ਨੂੰ ਅੱਖੋਂ ਓਹਲੇ ਕਰਕੇ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਜਦ ਕਿ ਮੰਗਾਂ ਤੁਰੰਤ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਅਧਿਆਪਕਾ ਨਿਸ਼ਾ, ਮਨਪਰੀਤ ਗਗੜਾ, ਸਵਰਨਜੀਤ ਕੌਰ, ਰਜਵੰਤ ਕੌਰ ਨੇ ਆਖਿਆ ਕਿ ਸਰਕਾਰ ਸਾਡੀਆਂ ਤਨਖਾਹਾਂ ਸਰਕਾਰੀ ਖਜ਼ਾਨੇ ਵਿੱਚੋਂ ਸਿੱਧੀਆਂ ਜਾਰੀ ਕਰੇ ਤੇ ਸਾਡੀਆਂ ਸੇਵਾਵਾਂ ਨੂੰ ਪੱਕਾ ਕਰੇ। ਦਰਜਾ ਚਾਰ ਮੁਲਾਜ਼ਮ ਗੁਰਚਰਨ ਸਿੰਘ, ਸੁਖਚੈਨ ਸਿੰਘ, ਸੱਤਪਾਲ ਸਿੰਘ ਨੇ ਕਿਹਾ ਕਿ ਸਾਡੀਆਂ ਤਨਖਾਹਾਂ ਤੇ ਪੇ-ਗੇ੍ਡ ਲਾਗੂ ਕੀਤਾ ਜਾਵੇ ਅਤੇ ਆਦਰਸ਼ ਸਕੂਲਾਂ ਵਿੱਚੋਂ ਪੜ੍ਹਾਈ ਕਰਵਾਉਣ ਦੇ ਤਜਰਬੇ ਨੂੰ ਵੀ ਪੰਜਾਬ ਸਰਕਾਰ ਮਾਨਤਾ ਦੇਵੇ। ਇਸ ਮੌਕੇ ਰੰਜਨਦੀਪ ਕੌਰ, ਕਮਲਦੀਪ ਕੌਰ, ਪਵਨ ਕੁਮਾਰ, ਸ਼ਾਲੂ, ਮਨੀ ਧਵਨ, ਮਨਪ੍ਰਰੀਤ ਕੌਰ ਕਲਰਕ, ਗੁਰਵਿੰਦਰ ਸਿੰਘ, ਰਵਿੰਦਰ ਸਿੰਘ, ਗੁਰਵਿੰਦਰ ਕੌਰ, ਪਰਮਜੀਤ ਕੌਰ ਆਦਿ ਆਗੂਆਂ ਨੇ ਆਪੋ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਤੁਰੰਤ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।