v> ਰੁਪਿੰਦਰ ਸਿੰਘ ਗਿੱਲ, ਬੀਜਾ : ਵੀਰਵਾਰ ਰਾਤ ਲੁਧਿਆਣਾ ਤੋਂ ਸਰਹਿੰਦ ਜਾ ਰਹੇ ਡਰਾਈਫਰੂਟ ਨਾਲ ਭਰੇ ਟੈਂਪੂ ਨੂੰ ਜੀਟੀਰੋਡ ਬੀਜਾ ਵਿਖੇ ਅਚਾਨਕ ਅੱਗ ਲੱਗ ਗਈ ਜਿਸ ਨਾਲ ਗੱਡੀ ਤਾਂ ਪੂਰੀ ਤਰ੍ਹਾਂ ਸੜ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲਿਸ ਚੌਕੀ ਕੋਟਾਂ ਦੇ ਮੁਲਾਜ਼ਮਾਂ ਨੇ ਇਲਾਕੇ ਦੀ ਇਕ ਪ੍ਰਾਈਵੇਟ ਫੈਕਟਰੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾ ਕੇ ਅੱਗ 'ਤੇ ਕਾਬੂ ਪਾਇਆ।

ਗੱਡੀ ਦੇ ਮਾਲਕ ਰਵਿੰਦਰ ਕਪੂਰ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਤਿਉਹਾਰਾਂ ਲਈ ਦੁਕਾਨ 'ਤੇ ਵੇਚਣ ਲਈ ਡਰਾਈਫਰੂਟ ਲੈ ਕੇ ਸਰਹਿੰਦ ਜਾ ਰਿਹਾ ਸੀ। ਕਸਬਾ ਬੀਜਾ ਨੇੜੇ ਅਚਾਨਕ ਗੱਡੀ ਨੂੰ ਅੱਗ ਲੱਗ ਗਈ। ਉਹ ਗੱਡੀ 'ਚੋਂ ਭੱਜ ਕੇ ਉੱਤਰੇ ਤੇ ਆਪਣੀ ਜਾਨ ਬਚਾਈ। ਟੈਂਪੂ 'ਤੇ ਪਾਣੀ ਦੀਆਂ ਕੈਨੀਆ ਨਾਲ ਲੱਗੀ ਅੱਗ ਨੂੰ ਕਾਬੂ ਕਰਨ ਦਾ ਯਤਨ ਕੀਤਾ। ਇਸ ਦੇ ਨਾਲ ਹੀ ਲੋਕਾਂ ਦੀ ਮਦਦ ਨਾਲ ਸਾਮਾਨ ਥੱਲੇ ਲਾਹਿਆ ਗਿਆ। ਇਸ ਦੌਰਾਨ ਗੱਡੀ ਪੂਰੀ ਤਰ੍ਹਾਂ ਨਾਲ ਸੜ ਗਈ।

ਕੋਟ ਚੌਕੀ ਇੰਚਾਰਜ ਅਕਾਸ਼ ਦੱਤ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਘਟਨਾ ਦਾ ਪਤਾ ਲੱਗਿਆ ਤਾਂ ਮੌਕੇ 'ਤੇ ਪਹੁੰਚ ਕੇ ਗੰਗਾ ਫੈਕਟਰੀ ਦੀ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਈ ਗਈ ਤੇ ਅੱਗ 'ਤੇ ਕਾਬੂ ਪਾਇਆ ਗਿਆ।

Posted By: Seema Anand