ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਇੱਥੇ ਸੀਪੀਆਈਐੱਮ ਦੀ ਜਨਰਲ ਬਾਡੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਕਾਮਰੇਡ ਸੇਖੋਂ ਨੇ ਕਿਹਾ ਕਿ ਅੱਜ ਦੇਸ਼ ਤੇ ਸੂਬਾ ਅੰਦਰ ਪੰਜਾਬ 'ਚ ਸਮਾਜ ਦੀਆਂ ਅਤੀ ਦੁਸ਼ਮਣ ਿਫ਼ਰਕਾਪ੍ਰਸਤ ਅਤੇ ਕਾਰਪੋਰੇਟ ਪੱਖੀ ਤਾਕਤਾਂ ਨੂੰ ਹੂੰਝਣ ਤੋਂ ਬਗ਼ੈਰ ਸਮਾਜ ਦੇ ਕਿਸੇ ਵੀ ਵਰਗ ਦਾ ਭਲਾ ਹੋਣ ਵਾਲਾ ਨਹੀਂ ਹੈ। ਉਨਾਂ੍ਹ ਆਪਣੇ ਸੰਬੋਧਨ ਵਿਚ ਕਿਹਾ ਕਿ ਫਿਰਕੂ ਭਾਜਪਾ ਦੇ ਰਾਜ ਕਾਲ ਵਿਚ ਇਸ ਨੇ ਸਮਾਜ ਦੇ ਘੱਟ ਗਿਣਤੀ ਵਰਗਾਂ ਤੇ ਅਕਹਿ ਜ਼ੁਲਮ ਢਾਹੇ ਹਨ। ਭਾਜਪਾ ਦੀ ਸਰਪ੍ਰਸਤੀ 'ਚ ਹਰਿਦੁਆਰ ਵਿਖੇ ਹੋਈ ਧਰਮ ਸੰਸਦ ਵਿਚ ਤਥਾਕਥਿਤ ਸਾਧੂਆਂ ਨੇ ਇਕ ਘੱਟ ਗਿਣਤੀ ਵਰਗ ਨੂੰ ਕਤਲ ਕਰਨ ਦਾ ਸੱਦਾ ਦਿੱਤਾ ਸੀ। ਉਨਾਂ੍ਹ ਕਿਹਾ ਕਿ ਭਾਜਪਾ ਦੇ ਸਾਢੇ 7 ਸਾਲ ਦੇ ਰਾਜ ਦੌਰਾਨ ਅੱਜ ਗਰੀਬ ਹੋਰ ਗ਼ਰੀਬ ਹੋ ਗਿਆ ਹੈ। ਦੇਸ਼ ਦੁਨੀਆਂ ਵਿਚ ਭੁੱਖਮਰੀ ਦੇ ਸਭ ਤੋਂ ਹੇਠਲੇ ਪਾਏ ਦਾਨ 'ਤੇ ਭਾਜਪਾ ਨੇ ਪੂੰਜੀਵਾਦੀ ਸ਼ਕਤੀਆਂ ਦਾ ਪੱਖ ਪੂਰਦਿਆਂ ਮਜ਼ਦੂਰਾਂ ਨੂੰ ਕੁਝ ਰਾਹਤ ਦਿੰਦੇ ਸਾਰੇ ਕਾਨੂੰਨ ਬਦਲ ਦਿੱਤੇ ਹਨ ਅਤੇ ਮਜ਼ਦੂਰਾਂ ਨੂੰ ਉਨਾਂ੍ਹ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਹੈ। ਉਨਾਂ੍ਹ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਦੇਸ਼ ਪੱਧਰ 'ਤੇ 24-25 ਫਰਵਰੀ ਨੂੰ ਇਨਾਂ੍ਹ ਕਾਨੂੰਨਾਂ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਰਾਹਤ ਦੇਣ ਲਈ ਹੋ ਰਹੀ ਹੜਤਾਲ ਨੂੰ ਸਫਲ ਬਣਾਇਆ ਜਾਵੇ। ਪੰਜਾਬ 'ਚ ਅਸੈਂਬਲੀ ਚੋਣਾਂ ਬਾਰੇ ਗੱਲ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਪਾਰਟੀ ਫਿਰਕੂ ਭਾਜਪਾ ਤੇ ਅਕਾਲੀ ਦਲ ਨੂੰ ਹਰਾਉਣ ਲਈ ਖੱਬੀਆਂ ਸ਼ਕਤੀਆਂ ਤੇ ਜਮਹੂਰੀ ਪਾਰਟੀਆਂ ਨਾਲ ਗਠਜੋੜ ਕਰੇਗੀ। ਮੀਟਿੰਗ 'ਚ ਕਾ. ਸੁਰਜੀਤ ਗਗੜਾ ਸੂਬਾ ਕਮੇਟੀ ਮੈਂਬਰ, ਕਾਮਰੇਡ ਹੰਸਾ ਸਿੰਘ ਜ਼ਿਲ੍ਹਾ ਸਕੱਤਰ, ਕਾਮਰੇਡ ਕੁਲਦੀਪ ਸਿੰਘ ਖੰੁਗਰ ਹਾਜ਼ਰ ਸਨ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕਾਮਰੇਡ ਦਰਸ਼ਨ ਪ੍ਰਧਾਨ ਜ਼ਿਲ੍ਹਾ ਕਿਸਾਨ ਸਭਾ, ਕਾ. ਸਮੁੰਦਰ ਸਿੰਘ, ਕਾਮਰੇਡ ਬਘੇਲ, ਕਾਮਰੇਡ ਮਿਹਰ ਸਿੰਘ ਸਰਪੰਚ, ਡਾ. ਜਗਦੀਸ਼ ਸਿੰਘ, ਕਾਮਰੇਡ ਹਾਕਮ ਸਿੰਘ, ਲਛਮਣ ਸਿੰਘ ਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।