ਅਰੁਜਨ ਮੁੰਜ਼ਾਲ, ਗੁਰੂਹਰਸਹਾਏ : ਮੰਡੀ ਪੰਜੇ ਕੇ ਉਤਾੜ ਤੋਂ ਦਿੱਲੀ ਅੰਦੋਲਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਝੰਡੇ ਹੇਠ ਦਿੱਲੀ ਅਦੋਲਨ ਲਈ 13ਵਾਂ ਜਥਾ ਰਵਾਨਾ ਕੀਤਾ ਗਿਆ। ਜਥਾ ਰਵਾਨਾ ਕਰਨ ਸਮੇਂ ਇਕਾਈ ਪ੍ਰਧਾਨ ਸੁਖਦੇਵ ਢੋਟ ਤੇ ਸੇਵਾ ਮੁਕਤ ਬੀਪੀਓ ਪੂਰਨ ਚੰਦ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਖੇਤੀ ਮੰਤਰੀ ਤੋਮਰ ਦਾ ਬਿਆਨ ਨਿੰਦਣਯੋਗ ਹੈ ਕਿ ਲੋਕਾਂ ਦੀ ਭੀੜ ਨਾਲ ਕਨੂੰਨ ਵਾਪਸ ਨਹੀਂ ਹੋਣਗੇ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਲੋਕਾਂ ਦੀ ਭੀੜ ਨੇ ਹੀਂ ਥੋਡੀ ਸਰਕਾਰ ਬਣਾਈ ਹੈ ਤੇ ਇਸ ਦਾ ਅੰਤ ਵੀ ਲੋਕਾਂ ਦੀ ਭੀੜ ਨੇ ਹੀ ਕਰਨਾ ਹੈ। ਤੁਸੀਂ ਆਪਣੇ ਮਨ ਵਿੱਚੋਂ ਇਹ ਹੰਕਾਰ ਗਰੂਰ ਕੱਢ ਦਿਓ ਕੇ ਅਸੀਂ ਈਵੀਐੱਮ ਰਾਹੀਂ ਸਰਕਾਰ ਬਣਾ ਲਵਾਂਗੇ ਤੁਹਾਡਾ ਅੰਤ ਨੇੜੇ ਹੈ। ਇਨ੍ਹਾਂ ਲੋਕਾਂ ਦੀ ਭੀੜ ਨੇ ਤੁਹਾਡੀ ਸਰਕਾਰ ਨੂੰ ਇਸ ਜ਼ਮੀਨ 'ਤੇ ਸੁੱਟਣਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਓਨੀ ਦੇਰ ਭੀੜ ਇਕੱਠੀ ਕਰਦੇ ਰਹਾਂਗੇ, ਜਦ ਤੱਕ ਕਾਲੇ ਕਨੂੰਨ ਵਾਪਿਸ ਨਹੀਂ ਹੋਣਗੇ। ਇਸ ਸਮੇਂ ਜਥੇ ਵਿਚ ਜਾਣ ਵਾਲੇ ਕਿਸਾਨ ਜੰਗੀਰ ਚੰਦ, ਬਿਸ਼ਨ ਚੰਦ, ਸਾਮ ਲਾਲ, ਗੋਲਡੀ ਢੋਟ, ਮਨਦੀਪ ਖੱਤਰੀ, ਸੁਰਿੰਦਰ ਪੱਧੂ, ਲਵਲੀ ਢੋਟ, ਰੋਬਿਨ ਢੋਟ, ਗੁਰਮੇਲ ਮੁੱਤੀ ਆਦਿ ਸਨ। ਇਸ ਸਮੇਂ ਸੋਹਣ ਲਾਲ ਨੰਬਰਦਾਰ, ਵਿਕਰਮ ਵਿੱਕੀ, ਰਕੇਸ਼ ਢੋਟ, ਸਾਜਨ, ਅਸ਼ੋਕ, ਜੋਗਿੰਦਰ ਪਾਲ, ਲੱਡੂ ਅਸੀਜਾ, ਟੋਨੀ ਸਾਮਾ, ਅਜੈ, ਗੁਰਿੰਦਰ ਢੋਟ ਆਦਿ ਹਾਜ਼ਰ ਸਨ।