ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਦੇ ਚੇਅਰਮੈਨ ਨਿਰਮਲ ਸਿੰਘ ਿਢੱਲੋਂ ਦੇ ਅਸ਼ੀਰਵਾਦ ਅਤੇ ਅਤੇ ਕਾਰਜਕਾਰੀ ਪਿ੍ਰਸੀਪਲ ਡਾ. ਸੰਗੀਤਾ ਦੇ ਸੁਚੱਜੇ ਸੰਚਾਲਨ ਹੇਠ ਕਾਲਜ ਲਗਾਤਾਰ ਤਰੱਕੀ ਦੇ ਰਾਹ 'ਤੇ ਹੈ। ਇਸੇ ਲੜੀ ਤਹਿਤ ਕਾਲਜ ਦੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਅਤੇ ਯੁਵਕ ਭਲਾਈ ਵਿਭਾਗ ਦੀ ਸਾਂਝੀ ਅਗਵਾਈ ਹੇਠ ਇੰਟਰਨੈਸ਼ਨਲ ਯੂਥ ਪੀਸ ਐਂਡ ਟਰਾਂਸਫਾਰਮੇਸ਼ਨ ਐਸੋਸੀਏਸ਼ਨ (ਵਾਈਜੀਪੀਟੀ) ਵੱਲੋਂ ਨੌਜਵਾਨਾਂ ਨੂੰ ਪੇ੍ਰਰਨਾ ਦੇਣ ਦੇ ਉਦੇਸ਼ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥਣਾਂ ਅੰਦਰ ਮੌਜੂਦ ਸਕਾਰਾਤਮਕ ਸ਼ਕਤੀਆਂ ਨੂੰ ਸਰਗਰਮ ਕਰਕੇ ਉਨ੍ਹਾਂ ਦੀ ਸਮਰੱਥਾ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਪੇ੍ਰਿਤ ਕਰਨਾ ਸੀ। ਇਸ ਨਾਲ ਉਸ ਦੇ ਜੀਵਨ ਅਤੇ ਪੜ੍ਹਾਈ ਦੋਵਾਂ ਨੂੰ ਦਿਸ਼ਾ ਮਿਲਦੀ ਹੈ। ਪੋ੍ਗਰਾਮ ਦੀ ਸ਼ੁਰੂਆਤ ਵਿਚ ਕਾਰਜਕਾਰੀ ਪਿੰ੍ਸੀਪਲ ਡਾ. ਸੰਗੀਤਾ ਨੇ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ 'ਤੇ ਚਾਨਣਾ ਪਾਉਂਦੇ ਹੋਏ ਇਸ ਦੀ ਮਹੱਤਤਾ ਦੱਸੀ। ਸੈਸ਼ਨ ਇਕ ਛੋਟੇ ਪਰ ਬਹੁਤ ਪ੍ਰਭਾਵਸ਼ਾਲੀ ਧਿਆਨ ਪ੍ਰਯੋਗ ਨਾਲ ਸਮਾਪਤ ਹੋਇਆ। ਇਤਿਹਾਸ ਵਿਭਾਗ ਦੇ ਮੁਖੀ ਡਾ. ਅਮਿਤ ਕੁਮਾਰ ਸਿੰਘ, ਡਾ. ਰਾਜ ਕੁਮਾਰ, ਸਿਮਰਨਜੀਤ ਕੌਰ ਅਤੇ ਡਾ. ਭੂਮੀਦਾ ਡੀਨ, ਸਟੂਡੈਂਟ ਵੈਲਫੇਅਰ ਨੇ ਸ਼ਿਰਕਤ ਕੀਤੀ ਅਤੇ ਯੋਗਦਾਨ ਪਾਇਆ। ਨਿਰਮਲ ਸਿੰਘ ਨੇ ਪੋ੍ਗਰਾਮ ਦੇ ਸਫਲ ਆਯੋਜਨ ਲਈ ਕਾਲਜ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ।