ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪੰਜਾਬ ਖੇਡ ਵਿਭਾਗ ਵੱਲੋਂ ਕਰਵਾਏ ਗਏ ਅੰਡਰ-14 ਦੇ ਸੂਬਾ ਪੱਧਰੀ ਮੁਕਾਬਲੇ 3 ਤੋਂ 5 ਜਨਵਰੀ 2019 ਤਕ ਜ਼ਿਲ੍ਹਾ ਰੂਪਨਗਰ ਵਿਚ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵੱਖ ਵੱਖ ਖੇਡਾਂ ਬਾਸਕਿਟਬਾਲ, ਕਬੱਡੀ, ਖੋ ਖੋ, ਹੈਂਡਬਾਲ, ਕੁਸ਼ਤੀਆਂ, ਵਾਲੀਬਾਲ ਆਦਿ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਸਾਰੇ 22 ਜ਼ਿਲਿ੍ਹਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੀ ਹੈਂਡਬਾਲ ਅੰਡਰ-145 ਲੜਕਿਆਂ ਦੀ ਟੀਮ ਨੇ ਪੂਰੇ ਪੰਜਾਬ ਰਾਜ ਵਿਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਮੈਡਲ ਹਾਸਲ ਕੀਤਾ। ਇਸ ਟੀਮ ਦੇ 16 ਖਿਡਾਰੀਆਂ ਵਿਚੋਂ 12 ਖਿਡਾਰੀ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਖੁਸ਼ਹਾਲ ਸਿੰਘ ਵਾਲਾ ਦੇ ਵਿਦਿਆਰਥੀ ਹਨ ਅਤੇ ਸਕੂਲ ਵੱਲੋਂ ਚਲਾਏ ਜਾ ਰਹੇ ਹੈਂਡਬਾਲ ਕੋਚਿੰਗ ਸੈਂਟਰ ਤੋਂ ਟਰੇਨਿੰਗ ਪ੫ਾਪਤ ਕਰ ਰਹੇ ਹਨ।

ਪੰਜਾਬ ਰਾਜ ਖੇਡਾਂ ਵਿਚ ਹੈਂਡਬਾਲ ਦੀ ਅੰਡਰ-14 ਟੀਮ ਨੇ ਇਹ ਉਪਲਬੱਧੀ 25 ਸਾਲ ਦਾ ਸੋਕਾ ਦੂਰ ਕਰਦੇ ਹੋਏ ਪ੫ਾਪਤ ਕੀਤੀ। ਇਸ ਨਾਲ ਹੈਂਡਬਾਲ ਖੇਡ ਜਗਤ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਵਾਪਸ ਪਰਤੇ ਖਿਡਾਰੀਆਂ ਅਤੇ ਕੋਚ ਗੁਰਜੀਤ ਸਿੰਘ ਦਾ ਸਵਾਗਤ ਜ਼ਿਲ੍ਹਾ ਖੇਡ ਅਫਸਰ ਸੁਨੀਲ ਕੁਮਾਰ ਅਤੇ ਐੱਸਬੀਐੱਸ ਸਕੂਲ ਦੇ ਪਿ੫ੰਸੀਪਲ ਮਨਜੀਤ ਸਿੰਘ ਵੱਲੋਂ ਉਨ੍ਹਾਂ ਦੇ ਗਲਾਂ ਵਿਚ ਹਾਰ ਪਾ ਕੇ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਹੈਂਡਬਾਲ ਕੋਚ ਗੁਰਜੀਤ ਸਿੰਘ ਨੇ ਇਸ ਜਿੱਤ ਦਾ ਸਿਹਰਾ ਐੱਸਬੀਐੱਸ ਸਕੂਲ ਦੇ ਪਿ੍ਰੰਸੀਪਲ ਮਨਜੀਤ ਸਿੰਘ ਨੂੰ ਦਿੱਤਾ। ਜਿਨ੍ਹਾਂ ਨੇ ਹੈਂਡਬਾਲ ਖੇਡ ਨੂੰ ਪ੍ਰਫੁਲਿਤ ਕਰਨ ਲਈ ਯੋਗਦਾਨ ਦਿੱਤਾ।