ਦੀਪਕ ਵਧਾਵਨ, ਗੁਰੂਹਰਸਹਾਏ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ ਮੋਗਾ ਜ਼ੋਨ ਵਲੋਂ ਲਏ ਗਏ ਨੈਤਿਕ ਸਿੱਖਿਆ ਇਮਤਿਹਾਨ 2022 'ਚ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂਹਰਸਹਾਏ ਦੇ ਵਿਦਿਆਰਥੀਆਂ ਵੱਲੋਂ ਅੱਵਲ ਸਥਾਨ ਹਾਸਲ ਕੀਤੇ ਗਏ। ਇਸ ਸਬੰਧੀ ਪਿੰ੍ਸੀਪਲ ਡਾ. ਪੰਕਜ ਧਮੀਜਾ ਨੇ ਦੱਸਿਆ ਕਿ ਸਕੂਲ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਇਸ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਭਾਗ ਲਿਆ ਸੀ, ਜਿਸ ਵਿੱਚੋਂ ਜਸਪਿੰਦਰ ਕੌਰ ਪੁੱਤਰੀ ਬਸੰਤ ਸਿੰਘ ਜਮਾਤ ਬਾਰ੍ਹਵੀ ਨੇ ਪੂਰੇ ਫਿਰੋਜ਼ਪੁਰ ਮੋਗਾ ਜ਼ੋਨ 'ਚੋਂ ਮੈਰਿਟ ਲਿਸਟ ਵਿੱਚ ਸਥਾਨ ਹਾਸਲ ਕੀਤਾ। ਸਕੂਲ 'ਚੋਂ ਅੱਵਲ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ - ਗੁਰਸਹਿਜ ਸਿੰਘ ਪੁੱਤਰ ਲਖਵਿੰਦਰ ਸਿੰਘ, ਸੀਰਤ ਪੁੱਤਰੀ ਹਰਬੰਸ ਲਾਲ, ਸਿਮਰਨਜੀਤ ਕੌਰ ਪੁੱਤਰੀ ਸੁਰਿੰਦਰ ਸਿੰਘ, ਅਰਸ਼ਦੀਪ ਕੌਰ ਪੁੱਤਰੀ ਮੁਖਤਿਆਰ ਸਿੰਘ, ਕਸ਼ਿਸ ਪੁੱਤਰੀ ਲੱਕੀ ਮੋਗਾ, ਸਹਿਜਪ੍ਰਰੀਤ ਕੌਰ ਪੁੱਤਰ ਸਵਰਨ ਸਿੰਘ, ਜੋਬਨਪ੍ਰਰੀਤ ਕੌਰ ਪੁੱਤਰੀ ਜਸਬੀਰ ਸਿੰਘ ਹਨ। ਗੂਰੂ ਗੋਬਿੰਦ ਸਿਂਘ ਸਟੱਡੀ ਸਰਕਲ ਵੱਲੋਂ ਇਨਾਂ੍ਹ ਵਿਦਿਆਰਥੀਆਂ ਨੂੰ ਮੋਮੈਟੋਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪਿੰ੍ਸੀਪਲ ਡਾ. ਪੰਕਜ ਧਮੀਜਾ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਮਹੀਪਾਲ ਸਿੰਘ, ਕਮਲਪਾਲ ਸਿੰਘ, ਹਰਬੀਰ ਸਿੰਘ, ਗੁਰਿੰਦਰ ਸਿੰਘ ਅਤੇ ਮੈਡਮ ਸਿਮਰਨ ਅਤੇ ਸਮੂਹ ਸਕੂਲ ਸਟਾਫ਼ ਦੇ ਨਾਲ ਇਨਾਂ੍ਹ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।