ਸਟਾਫ ਰਿਪੋਰਟਰ, ਫਿਰੋਜ਼ਪੁਰ : ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਵੱਲੋਂ ਪਲੇਵੇ ਸਿਟੀ ਪਬਲਿਕ ਸਕੂਲ ਫਿਰੋਜ਼ਪੁਰ ਸ਼ਹਿਰ ਵਿਖੇ 71ਵਾਂ ਗਣਤੰਤਰ ਦਿਵਸ ਡਾ. ਦੀਵਾਨ ਚੰਦ ਸੁਖੀਜਾ ਦੀ ਅਗਵਾਈ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇਂ ਮੁਖ ਮਹਿਮਾਨ ਡਾ. ਅਸ਼ਵਨੀ ਕਾਲੀਆ ਅੱਖਾਂ ਦੇ ਸਪੈਸਲਿਸਟ ਸਨ। ਇਸ ਸਮੇਂ ਸੁਸਾਇਟੀ ਦੇ ਭਾਰੀ ਗਿਣਤੀ ਵਿਚ ਮੈਂਬਰ ਅਤੇ ਅਹੁਦੇਦਾਰ ਡਾ. ਮਿਸਿਜ਼ ਕਾਲੀਆ ਵੀ ਹਾਜ਼ਰ ਸਨ। ਸੁਸਾਇਟੀ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ।