ਅੰਗਰੇਜ਼ ਭੁੱਲਰ, ਫਿਰੋਜ਼ਪੁਰ : ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਵੱਲੋਂ ਫਿਰੋਜ਼ਪੁਰ ਕੈਂਟ ਵਿਖੇ ਮੰਦਬੁੱਧੀ ਬੱਚਿਆਂ ਨੂੰ ਉਨਾਂ੍ਹ ਦੇ ਸਕੂਲ ਵਿਚ ਜਿੰਮ ਬਾਲ ਅਤੇ ਖਾਣ ਪੀਣ ਦਾ ਸਮਾਨ ਭੇਟ ਕੀਤਾ ਗਿਆ। ਇਸ ਨੇਕ ਕੰਮ ਕਰਕੇ ਸਕੂਲ ਇੰਚਾਰਜ਼ ਟੀਚਰ ਹਰਦੀਪ ਕੌਰ ਨੇ ਸੁਸਾਇਟੀ ਦਾ ਧੰਨਵਾਦ ਕੀਤਾ। ਇਹ ਸਾਰਾ ਕੰਮ ਦੀਵਾਨ ਚੰਦ ਸੁਖੀਜਾ ਦੀ ਅਗਵਾਈ ਵਿਚ ਹੋਇਆ। ਇਸ ਮੌਕੇ ਕ੍ਰਿਸ਼ਨ ਲਾਲ ਗੁਲਾਟੀ ਕੋਆਰਡੀਨੇਟਰ, ਰਾਮ ਕਿਸ਼ੋਰ, ਡਾ. ਭਾਰਤ ਭੂਸ਼ਨ ਅਤੇ ਉਨਾਂ੍ਹ ਨਾਲ ਸਟਾਫ ਵਿਸ਼ੇਸ਼ ਤੌਰ 'ਤੇ ਪੁੱਜਾ।
ਸਪੈਸ਼ਲ ਸਕੂਲ ਨੂੰ ਜਿੰਮ ਬਾਲ ਤੇ ਰਿਫੈਰਸ਼ਮੈਂਟ ਭੇਟ
Publish Date:Sat, 06 Aug 2022 02:48 PM (IST)
