ਸਟਾਫ ਰਿਪੋਰਟਰ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਨਾਰੰਗ ਕੇ ਲੇਲੀਵਾਲਾ ਵਿਖੇ ਰਾਤ ਦੇ ਸਮੇਂ ਇਕ ਟਾਵਰ ਤੋਂ ਜਨਰੇਟਰ ਦਾ ਅਲਟੀਨੇਟਰ ਚੋਰੀ ਕਰਕੇ ਟਾਵਰ ਦੀਆਂ ਤਾਰਾਂ ਕੱਟ ਦਿੱਤੀਆਂ। ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਪ੍ਰਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕਾਮਲ ਵਾਲਾ ਨੇ ਦੱਸਿਆ ਕਿ ਮਿਤੀ 12 ਫਰਵਰੀ 2022 ਦੀ ਰਾਤ ਨੂੰ ਕਰੀਬ 1 ਵਜੇ ਟਾਵਰ ਨੰਬਰ 1284926 ਨਾਰੰਗ ਕੇ ਲੇਲੀ ਵਾਲਾ ਤੋਂ ਮੁਲਜ਼ਮ ਸੋਨੂੰ ਪੁੱਤਰ ਸਦੀਕ, ਮੋਨੂੰ ਵਾਸੀਅਨ ਬਸਤੀ ਮੱਖਣ ਸਿੰਘ ਵਾਲੀ ਨੇ ਜਨਰੇਟਰ ਦਾ ਅਲਟੀਨੇਟਰ ਚੋਰੀ ਕਰਕੇ ਲੈ ਗਏ ਤੇ ਟਾਵਰ ਦੀਆਂ ਤਾਰਾਂ ਕੱਟ ਦਿੱਤੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਰਨੇਟਰ ਦਾ ਅਲਟੀਨੇਟਰ ਚੋਰੀ ਕਰਕੇ ਟਾਵਰ ਦੀਆਂ ਤਾਰਾਂ ਕੱਟੀਆਂ, 2 ਖਿਲਾਫ ਮਾਮਲਾ ਦਰਜ
Publish Date:Thu, 19 May 2022 04:46 PM (IST)
