ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਐੱਸਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ ਦੇ ਗਰਾਊਂਡ ਵਿਖੇ ਪੰਜ ਰੋਜ਼ਾ 65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਸਾਫਟਬਾਲ ਅੰਡਰ-19 ਲੜਕੇ, ਲੜਕੀਆਂ ਦਾ ਉਦਘਾਟਨ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ, ਹਰਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ, ਗੁਰਮੀਤ ਸਿੰਘ ਨਾਇਬ ਤਹਿਸੀਲਦਾਰ ਅਤੇ ਸਕੂਲ ਚੇਅਰਮੈਨ ਕੰਵਲਜੀਤ ਸਿੰਘ ਦੁਆਰਾ ਝੰਡੇ ਦੀ ਰਸਮ ਅਦਾ ਕਰਕੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਿਰੋਏ ਸਮਾਜ ਦਾ ਅਨਿਖੜਵਾਂ ਅੰਗ ਹਨ ਅਤੇ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਖੇਡ ਦੀ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ਇਸ ਮੌਕੇ ਖਿਡਾਰੀਆਂ ਵੱਲੋਂ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ ਗਈ ਕਿ ਉਹ ਖੇਡਾਂ ਵਿਚ ਸੱਚੀ ਅਤੇ ਸੁੱਚੀ ਭਾਵਨਾ ਅਤੇ ਖੇਡਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਮਾਨਦਾਰੀ ਨਾਲ ਭਾਗ ਲਵਾਂਗੇ। ਇਸ ਟੂਰਨਾਮੈਂਟ ਵਿਚ ਵੱਖ ਵੱਖ ਜ਼ਿਲਿ੍ਹਆਂ ਤੋਂ ਲੜਕਿਆਂ ਦੀਆਂ 15 ਅਤੇ ਲੜਕੀਆਂ ਦੀਆਂ 12 ਟੀਮਾਂ ਭਾਗ ਲੈ ਰਹੀਆਂ ਹਨ। ਇਸ ਸਮੇਂ ਪ੍ਰਬੰਧਕ ਕਮੇਟੀ ਵਿਚੋਂ ਕਰਮਜੀਤ ਸਿੰਘ ਉਪ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਜਗਜੀਤ ਸਿੰਘ ਡਿਪਟੀ ਡੀਈਓ (ਸੈ.ਸਿ.), ਕੋਮਲ ਅਰੋੜਾ ਡਿਪਟੀ ਡੀਈਓ, ਲਖਵਿੰਦਰ ਸਿੰਘ ਇੰਚਾਰਜ ਖੇਡਾਂ, ਜਸਬੀਰ ਕੌਰ ਸਹਾਇਕ ਸਕੱਤਰ, ਜਸਵਿੰਦਰ ਸਿੰਘ ਸਕੱਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ, ਪਿ੍ਰੰਸੀਪਲ ਚਮਕੌਰ ਸਿੰਘ, ਪਿ੍ਰੰਸੀਪਲ ਰਾਕੇਸ਼ ਸ਼ਰਮਾ, ਪਿ੍ਰੰਸੀਪਲ ਨੀਲਮ ਧਵਨ, ਪਿ੍ਰੰਸੀਪਲ ਕਰਮਜੀਤ ਕੌਰ, ਗੁਰਇੰਦਰ ਸਿੰਘ, ਸੀਐੱਚਟੀ ਵਿਜੇ ਨਰੂਲਾ ਕੱਸੋਆਣਾ, ਸੁਮਿਤ ਨਾਰੰਗ ਬੈਂਕ ਮੈਨੇਜਰ, ਮੇਜਰ ਸਿੰਘ ਸੀਐੱਚਟੀ, ਬਲਕਾਰ ਸਿੰਘ ਐੱਸਐੱਮਓ ਕੱਸੋਆਣਾ, ਅਜੀਤਪਾਲ ਸਿੰਘ, ਸਰਬਜੀਤ ਸਿੰਘ ਕਲਸੀ ਅਤੇ ਇਹ ਟੂਰਨਾਮੈਂਟ ਇਨ੍ਹਾਂ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਆਬਜਰਵਰ ਗੁਰਇੰਦਰ ਸਿੰਘ ਫਿਰੋਜ਼ਪੁਰ, ਆਬਜਰਵਰ ਵਿਕਰਮ ਮਲਹੋਤਰਾ ਜਲੰਧਰ, ਪਰਮਜੀਤ ਸਿੰਘ ਪ੍ਰਧਾਨ ਤਹਿਸੀਲ ਟੂਰਨਾਮੈਂਟ ਕਮੇਟੀ, ਹਰਪ੍ਰਰੀਤ ਸਿੰਘ, ਬਲਜਿੰਦਰ ਸਿੰਘ, ਜਸਪ੍ਰਰੀਤ ਸਿੰਘ ਕੱਸੋਆਣਾ, ਹਰਸਿਮਰਨ ਸਿੰਘ ਹਰਦਾਸਾ, ਗੁਰਿੰਦਰ ਸਿੰਘ ਹਰਦਾਸਾ ਦੀ ਦੇਖ ਰੇਖ ਵਿਚ ਹੋ ਰਹੇ ਹਨ। ਲੜਕੀਆਂ ਦਾ ਉਦਘਾਟਨੀ ਮੈਚ ਸੰਗਰੂਰ ਅਤੇ ਬਠਿੰਡਾ ਵਿਚਕਾਰ ਹੋਇਆ ਜਿਸ ਵਿਚ ਸੰਗਰੂਰ ਨੇ ਬਠਿੰਡਾ ਨੂੰ 15-02 ਨਾਲ ਹਰਾਇਆ। ਇਸੇ ਤਰ੍ਹਾਂ ਲੜਕਿਆਂ ਦੇ ਮੈਚ ਵਿਚ ਮੋਗਾ ਨੇ ਮਾਨਸਾ ਨੂੰ 02-00 ਨਾਲ ਹਰਾਇਆ। ਇਨ੍ਹਾਂ ਟੀਮਾਂ ਦੀ ਰਿਹਾਇਸ਼ ਅਤੇ ਖਾਣ ਪੀਣ ਦੇ ਪ੍ਰਬੰਧ ਲਈ ਸਕੂਲ ਵੱਲੋਂ ਪਿੰ੍ਸੀਪਲ ਰਵਿੰਦਰ ਸਿੰਘ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਮਨਦੀਪ ਸਿੰਘ, ਰਾਜਵਿੰਦਰ ਸਿੰਘ, ਵਿਜੇ, ਸਾਰਜ ਸਿੰਘ, ਗੁਰਵਿੰਦਰ ਸਿੰਘ, ਰਜਤ ਗੁਪਤਾ, ਕੇਵਲ ਸਿੰਘ, ਕੁਲਬੀਰ ਸਿੰਘ, ਹਰਸ਼ਵਿੰਦਰ ਸਿੰਘ, ਅੰਗਰੇਜ਼ ਸਿੰਘ, ਜਸਪ੍ਰਰੀਤ ਸਿੰਘ, ਸੁਖਮੰਦਰ ਸਿੰਘ ਮਰਖਾਈ, ਮਿਤਰਪਾਲ ਸਿੰਘ ਬਲਾਕ ਸੰਮਤੀ ਮੈਂਬਰ, ਕੁਲਦੀਪ ਸਿੰਘ ਸਰਪੰਚ ਆਦਿ ਹਾਜ਼ਰ ਸਨ। ਸਮਾਗਮ ਵਿਚ ਆਏ ਮਹਿਾਮਨਾਂ ਨੂੰ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।