ਸਟੇਟ ਫੂਡ ਕਮਿਸ਼ਨ ਮੈਂਬਰ ਧਾਲੀਵਾਲ ਵਲੋਂ ਫਿਰੋਜ਼ਪੁਰ ਦਾ ਅਚਨਚੇਤ ਦੌਰਾ
ਸਟੇਟ ਫੂਡ ਕਮਿਸ਼ਨ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਫਿਰੋਜ਼ਪੁਰ ਦਾ ਕੀਤਾ ਅਚਨਚੇਤ ਦੌਰਾ
Publish Date: Tue, 09 Jun 2026 03:20 PM (IST)
Updated Date: Tue, 09 Jun 2026 03:23 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਟੇਟ ਫੂਡ ਕਮਿਸ਼ਨ ਮੈਂਬਰ, ਪੰਜਾਬ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਜ਼ਿਲ੍ਹਾ ਫਿਰੋਜ਼ਪੁਰ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਰਾਸ਼ਨ ਡਿਪੂ ਤਲਵੰਡੀ ਭਾਈ, ਮੱਲਵਾਲ ਕਦੀਮ, ਮੰਡੀ ਗੁਰੂਹਰਸਹਾਏ ਅਤੇ ਆਂਗਨਵਾੜੀ ਸੈਂਟਰ ਤਲਵੰਡੀ ਭਾਈ ਦਾ ਨਿਰੀਖਣ ਕੀਤਾ ਗਿਆ। ਧਾਲੀਵਾਲ ਵੱਲੋਂ ਰਾਸ਼ਨ ਡਿਪੂ ਤਲਵੰਡੀ ਭਾਈ ਦੇ ਦੌਰੇ ਦੌਰਾਨ ਡਿਪੂ ਹੋਲਡਰ ਵਲੋਂ ਦੱਸਿਆ ਗਿਆ ਕੀ ਕਣਕ ਅਲਾਟ ਨਾ ਹੋਣ ਕਾਰਨ ਕਣਕ ਦੀ ਵੰਡ ਦੀ ਸ਼ੁਰੂਆਤ ਨਹੀ ਹੋਈ ਹੈ। ਜਿਸਦੇ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਗਈ ਕੀ ਇਨ੍ਹਾਂ ਡਿਪੂਆਂ ਨੂੰ ਕਣਕ ਜਲਦ ਤੋਂ ਜਲਦ ਅਲਾਟ ਕੀਤੀ ਜਾਵੇ ਅਤੇ ਕਣਕ ਦੇਰ ਨਾਲ ਅਲਾਟ ਹੋਣ ਸਬੰਧੀ ਸਬੰਧਤ ਇੰਸਪੈਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਰਿਪੋਰਟ ਕਮਿਸ਼ਨ ਨੂੰ ਭੇਜਣ ਸਬੰਧੀ ਹਦਾਇਤ ਵੀ ਕੀਤੀ ਗਈ। ਇਸ ਤੋਂ ਉਪਰੰਤ ਰਾਸ਼ਨ ਡਿਪੂ ਮੱਲਵਾਲ ਕਦੀਮ ਵਿਖੇ ਕਣਕ ਦੀ ਵੰਡ ਦਾ ਨਿਰੀਖਣ ਕੀਤਾ ਗਿਆ। ਡਿਪੂ ਤੇ ਲਾਭਪਾਤਰੀਆ ਨੂੰ ਕਣਕ ਦੀ ਵੰਡ ਕੀਤੀ ਜਾ ਰਹੀ ਸੀ। ਰਾਸ਼ਨ ਡਿਪੂ ਮੰਡੀ ਗੁਰੂਹਰਸਹਾਏ ਵਿਖੇ ਵੀ ਨਿਰੀਖਣ ਕੀਤਾ ਗਿਆ ਡਿਪੂ ਤੇ ਫੂਡ ਕਿਟਾਂ ਦੀ ਵੰਡ ਵੀ ਕੀਤੀ ਜਾ ਰਹੀ ਸੀ। ਇਨ੍ਹਾਂ ਰਾਸ਼ਨ ਡਿਪੂਆਂ ਤੇ ਸ਼ਿਕਾਇਤ ਬਾਕਸ ਅਤੇ ਕਮਿਸ਼ਨ ਨਾਲ ਸਬੰਧਤ ਜਾਗੂਰਕਤਾ ਬੈਨਰ ਨਹੀ ਲੱਗੇ ਹੋਏ ਸਨ। ਜਿਸਦੇ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਗਈ ਕੀ ਡਿਪੂ ਤੇ ਸ਼ਿਕਾਇਤ ਬਾਕਸ ਅਤੇ ਜਾਗਰੂਕਤਾ ਬੈਨਰ ਲਗਵਾਏ ਜਾਣ ਅਤੇ ਡਿਪੂ ਹੋਲਡਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਕਾਰਵਾਈ ਕੀਤੀ ਜਾਵੇ। ਫੂਡ ਕਮਿਸ਼ਨ ਮੈਂਬਰ ਧਾਲੀਵਾਲ ਵੱਲੋਂ ਰਾਸ਼ਨ ਡਿਪੂਆਂ ਦਾ ਨਿਰੀਖਣ ਕਰਨ ਉਪਰੰਤ ਆਂਗਨਵਾੜੀ ਸੈਂਟਰ ਤਲਵੰਡੀ ਭਾਈ ਦਾ ਦੌਰਾ ਕੀਤਾ ਗਿਆ। ਨਿਰੀਖਣ ਦੌਰਾਨ ਇਹ ਸੈਂਟਰ ਬੰਦ ਪਾਏ ਗਏ। ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਗਈ ਕੀ ਆਂਗਨਵਾੜੀ ਸੈਂਟਰ ਬੰਦ ਪਾਏ ਜਾਣ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ ਅਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ। ਇਸ ਦੌਰੇ ਦੌਰਾਨ ਲਾਭਪਾਤਰੀਆ ਨੂੰ ਮੈਂਬਰ ਸਾਹਿਬਾਨ ਵਲੋਂ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਕੀ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ(ਵਿਕਾਸ), ਫਿਰੋਜ਼ਪੁਰ ਕੋਲ ਦਰਜ ਵੀ ਕਰਵਾ ਸਕਦੇ ਹਨ।