ਜੇਐੱਨਐੱਨ, ਫਿਰੋਜ਼ਪੁਰ : ਸੂਬੇ ਵਿਚ ਬਿਜਲੀ ਦੀਆਂ ਵਧਦੀਆਂ ਦਰਾਂ ਕਾਰਨ ਰੇਲਵੇ 'ਤੇ ਵੱਧ ਰਹੇ ਆਰਥਿਕ ਬੋਝ ਨੂੰ ਘੱਟ ਕਰਨ ਲਈ ਫਿਰੋਜ਼ਪੁਰ ਰੇਲਵੇ ਮੰਡਲ ਨੇ ਸੋਲਰ ਪੈਨਲ ਨੂੰ ਪ੍ਰਮੁੱਖਤਾ ਦੇਣੀ ਸ਼ੁਰੂ ਕਰ ਦਿੱਤੀ ਹੈ।

ਫਿਰੋਜ਼ਪੁਰ ਰੇਲ ਮੰਡਲ ਤਹਿਤ ਅੰਮਿ੍ਤਸਰ ਤੋਂ ਹਰਿਦੁਆਰ ਤਕ ਚੱਲਣ ਵਾਲੀ ਜਨ ਸ਼ਤਾਬਦੀ ਐਕਸਪ੍ਰੈੱਸ ਨੂੰ ਪੂਰੀ ਤਰ੍ਹਾਂ ਨਾਲ ਸੋਲਰ ਪੈਨਲ ਨਾਲ ਭਰਪੂਰ ਕਰਨ ਦੀ ਤਿਆਰੀ ਹੈ। ਇਸ ਦੇ ਲਈ 31 ਜਨਵਰੀ, 2020 ਤਕ ਗੱਡੀ ਦੇ ਦਸ ਕੋਚਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਉਣ ਦਾ ਟਾਰਗੇਟ ਦਿੱਤਾ ਗਿਆ ਹੈ। ਡੀਆਰਐੱਮ ਰਾਜੇਸ਼ ਅਗਰਵਾਲ ਦਾ ਕਹਿਣਾ ਹੈ ਕਿ ਸੋਲਰ ਪੈਨਲ 'ਤੇ ਗੱਡੀ ਚਲਾ ਕੇ ਉਹ ਰੇਲਵੇ ਦੇ ਕਰੋੜਾਂ ਰੁਪਏ ਨੂੰ ਖ਼ਰਚ ਹੋਣ ਤੋਂ ਬਚਾ ਕੇ ਦੇਸ਼ ਦੀ ਸੇਵਾ ਵਿਚ ਭਾਗੀਦਾਰ ਬਣਾਉਣਗੇ।

ਸੋਲਰ ਪੈਨਲ ਸਹੂਲਤ ਨਾਲ ਪੂਰਣ ਅੰਮਿ੍ਤਸਰ ਤੇ ਹਰਿਦੁਆਰ ਦਰਮਿਆਨ ਚੱਲਣ ਵਾਲੀ ਜਨ ਸ਼ਤਾਬਦੀ ਐਕਸਪ੍ਰੈੱਸ ਪਹਿਲੀ ਗੱਡੀ ਹੋਵੇਗੀ। ਇਨ੍ਹਾਂ ਵਿਚ ਰੇਲਵੇ ਦੇ ਜਨਰੇਟਰ ਸਿਸਟਮ ਤੇ ਗੱਡੀ ਦੀ ਰਫ਼ਤਾਰ ਤੋਂ ਪੈਦਾ ਹੋਣ ਵਾਲੀ ਬਿਜਲੀ ਨਾਲ ਗੱਡੀ ਦੇ ਅੰਦਰਲੇ ਉਪਕਰਣ ਚਲਦੇ ਹਨ।

ਵਰਤਮਾਨ ਵਿਚ ਕੋਚਾਂ ਦੇ ਹੇਠਾਂ ਅਲਟਰਨੇਟ ਸਿਸਟਮ ਲਗਾਏ ਗਏ ਹਨ। ਇਨ੍ਹਾਂ ਤੋਂ ਕੋਚਾਂ ਦੇ ਪੱਖੇ, ਟਿਊਬ ਲਾਈਟ ਤੇ ਚਾਰਜਰ ਪੁਆਇੰਟ ਨੂੰ ਇਸ ਤੋਂ ਬਿਜਲੀ ਮਿਲਦੀ ਹੈ ਤੇ ਗੱਡੀ ਵਿਚ ਸਾਧਾਰਨ ਕਿਰਾਇਆ ਅਦਾ ਕਰ ਕੇ ਯਾਤਰੀ ਇਨ੍ਹਾਂ ਸਹੂਲਤਾਂ ਦਾ ਲਾਭ ਲੈ ਰਹੇ ਹਨ। ਪੂਰਣ ਸੋਲਰ ਪੈਨਲ ਹੋਣ ਤੋਂ ਬਾਅਦ ਵੀ ਯਾਤਰੀਆਂ ਨੂੰ ਪੱਖੇ, ਟਿਊਬ ਲਾਈਟ ਤੇ ਚਾਰਜਰ ਪੁਆਇੰਟ ਦੀ ਸਹੂਲਤ ਪਹਿਲੇ ਦੀ ਤਰ੍ਹਾਂ ਬਿਨਾਂ ਰੁਕਾਵਟ ਮਿਲੇਗੀ। ਇਸ ਵਿਚ ਕੋਈ ਕਟੌਤੀ ਨਹੀਂ ਹੋਵੇਗੀ।

ਸੋਲਰ ਪੈਨਲ ਨਾਲ ਸਹੂਲਤ

ਸੋਲਰ ਪੈਨਲ ਸਹੂਲਤ ਵਾਲੀ ਅੰਮਿ੍ਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈੱਸ ਫਿਰੋਜ਼ਪੁਰ ਡਿਵੀਜਨ ਦੀ ਵੱਡੀ ਪਹਿਲੀ ਲਾਈਨ ਵਾਲੀ ਗੱਡੀ ਹੋਵੇਗੀ। ਰੇਲਵੇ ਨੇ 31 ਜਨਵਰੀ, 2020 ਤਕ ਟਾਰਗੇਟ ਰੱਖਿਆ ਹੈ। ਇਸ ਵਿਚ ਜਨ ਸ਼ਤਾਬਦੀ ਐਕਸਪ੍ਰੈੱਸ ਦੇ ਸਾਰੇ ਦਸ ਕੋਚਾਂ ਉੱਪਰ ਸੋਲਰ ਪੈਨਲ ਲਗਾਉਣੇ ਹਨ। ਇਸ ਦੇ ਲਈ ਕੰਮ ਚੱਲ ਰਿਹਾ ਹੈ। ਗੱਡੀ ਵਿਚ ਦਸ ਕੋਚ ਹਨ ਤੇ ਹਰੇਕ ਕੋਚ ਵਿਚ 35 ਟਿਊਬ ਲਾਈਟਾਂ ਤੇ 20 ਪੱਖੇ ਹਨ। ਇਸ ਤਰ੍ਹਾਂ ਨਾਲ ਸੋਲਰ ਪੈਨਲ ਨਾਲ ਪੂਰੀ ਗੱਡੀ ਵਿਚ 350 ਟਿਊਬ ਲਾਈਟਾਂ ਤੇ 200 ਪੱਖੇ ਚੱਲਣਗੇ ਤੇ ਚਾਰਜਰ ਪੁਆਇੰਟ ਦੀ ਸਹੂਲਤ ਵੀ ਰਹੇਗੀ।

ਦੇਸ਼ ਦੀ ਤਰੱਕੀ ਹੀ ਰੇਲਕਰਮੀ ਦਾ ਫਰਜ਼ : ਡੀਆਰਐੱਮ

ਡੀਆਰਐੱਮ ਰਾਜੇਸ਼ ਅਗਰਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਸਮੇਤ ਰੇਲਵੇ ਦਾ ਹਰੇਕ ਮੁਲਾਜ਼ਮ ਰੇਲਵੇ ਤੇ ਰੇਲ ਨੂੰ ਈਮਾਨਦਾਰੀ ਨਾਲ ਬਿਨਾਂ ਰੁਕਾਵਟ ਚਲਾਉਣ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਰੇਲਵੇ ਦੇ ਚਲਨ ਵਿਚ ਹਰ ਮੁਲਾਜ਼ਮ ਦੀ ਮਿਹਨਤ ਸ਼ਾਮਲ ਹੁੰਦੀ ਹੈ।