ਰਾਜੇਸ਼ ਢੰੰਡ, ਜ਼ੀਰਾ : 65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ 5 ਰੋਜ਼ਾ ਸਕੂਲ ਖੇਡਾਂ ਸਾਫ਼ਟਬਾਲ ਅੰਡਰ-19 ਲੜਕੇ, ਲੜਕੀਆਂ ਦੇ ਮੁਕਾਬਲੇ ਐੱਸਐੱਮਐੇੱਸ ਪਬਲਿਕ ਸਕੂਲ ਕੱਸੋਆਣਾ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਏ। ਜੇਤੂ ਟੀਮਾਂ ਨੂੰ ਡੀਐੱਸਪੀ ਜ਼ੀਰਾ ਰਾਜਵਿੰਦਰ ਸਿੰਘ ਰੰਧਾਵਾ, ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਕੁਮਾਰ ਅਤੇੇ ਜਸਵਿੰਦਰ ਸਿੰਘ ਸਕੱਤਰ ਜ਼ਿਲ੍ਹਾ ਸਕੂਲ ਟੂਰਨਾਮੈੇਂਟ ਕਮੇੇਟੀ ਨੇ ਇਨਾਮ ਵੰਡੇ। ਸਕੂਲ ਚੇਅਰਮੈਨ ਕੰਵਲਜੀਤ ਸਿੰਘ ਨੇੇ ਦੱਸਿਆ ਕਿ ਇਸ ਟੂਰਨਾਮੈਂਟ 'ਚ ਵੱਖ-ਵੱਖ ਜ਼ਿਲਿ੍ਹਆਂ ਦੀਆਂ ਕੁੱਲ 27 ਟੀਮਾਂ ਨੇੇ ਭਾਗ ਲਿਆ।

-------

ਇਨ੍ਹਾਂ ਮੁਕਾਬਲਿਆਂ ਦੇ ਨਤੀਜੇ

ਸਾਫ਼ਟਬਾਲ-19 ਲੜਕੀਆਂ- ਪਹਿਲਾ ਸਥਾਨ ਿਫ਼ਰੋਜ਼ਪੁਰ, ਦੂਜਾ ਸਥਾਨ ਸ੍ਰੀ ਅੰਮਿ੍ਤਸਰ ਸਾਹਿਬ ਅਤੇ ਤੀਜਾ ਸਥਾਨ ਜਲੰਧਰ।

ਸਾਫ਼ਟਬਾਲ ਅੰਡਰ-19 ਲੜਕੇ ਪਹਿਲਾ ਸਥਾਨ ਿਫ਼ਰੋਜ਼ਪੁਰ, ਦੂਜਾ ਸਥਾਨ ਸ੍ਰੀ ਅੰਮਿ੍ਤਸਰ ਸਾਹਿਬ ਅਤੇ ਤੀਜਾ ਸਥਾਨ ਫ਼ਾਜ਼ਿਲਕਾ।

--------

ਇਸ ਟੂਰਨਾਮੈਂਟ ਦੇ ਦੌਰਾਨ ਸਾਰੇ ਪ੍ਰਬੰਧਾਂ ਦੀ ਦੇਖ-ਰੇੇਖ ਕਰਮਜੀਤ ਸਿੰਘ ਉਪ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਜਸਵੀਰ ਕੌਰ ਸਹਾਇਕ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਪਰਮਜੀਤ ਸਿੰਘ ਪ੍ਰਧਾਨ ਤਹਿਸੀਲ ਟੂਰਨਾਮੈਂਟ ਕਮੇਟੀ, ਹਰਪ੍ਰਰੀਤ ਸਿੰਘ ਸਕੱਤਰ, ਬਲਜਿੰਦਰ ਸਿੰਘ ਜ਼ੀਰਾ, ਹਰਸਿਮਰਨ ਸਿੰਘ ਹਰਦਾਸਾ, ਗੁਰਿੰਦਰ ਸਿੰਘ ਹਰਦਾਸਾ, ਗੁਰਵਿੰਦਰ ਸਿੰਘ ਕੱਸੋਆਣਾ, ਸਾਰਜ ਸਿੰਘ, ਗੁਰਵਿੰਦਰ ਸਿੰਘ, ਕੇਵਲ ਸਿੰਘ ਕੱਸੋਆਣਾ, ਮਨਦੀਪ ਸਿੰਘ, ਜਸਪ੍ਰਰੀਤ ਸਿੰਘ, ਵਿਜੇ, ਰਜਤ ਗੁਪਤਾ ਅਤੇ ਮੈਡਮ ਜਯੋਤੀ ਨੇੇ ਕੀਤੀ। ਇਸ ਸਮਾਗਮ 'ਚ ਲਖਵਿੰਦਰ ਸਿੰਘ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਿਫ਼ਰੋਜ਼ਪੁਰ, ਰਮਾਂਕਾਂਤ ਯਾਦਵ ਅਤੇੇ ਗੁਰਸੇਵਕ ਸਿੰਘ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਵਿਮਲ ਤਿਵਾੜੀ ਨੇ ਬਾਖੂਬੀ ਨਿਭਾਈ। ਖੇੇਡ ਵਿਭਾਗ ਵੱਲੋਂ ਟੂਰਨਾਮੈਂਟ ਕੰਡਕਟ ਕਰਨ ਲਈ ਲਗਾਈ ਗਈ ਬਤੌਰ ਆਫ਼ੀਸ਼ੀਅਲ ਡਿਊਟੀ ਦੌਰਾਨ ਆਬਜ਼ਰਵਰ ਵਿਕਰਮ ਮਲਹੋਤਰਾ, ਹਰਸਿਮਰਨ ਸਿੰਘ ਸਿਲੈੇਕਟਰ ਅਤੇ ਜਸਪ੍ਰਰੀਤ ਸਿੰਘ ਸਿਲੈਕਟਰ ਨੇ ਸਮਾਗਮ ਨੂੰ ਬਹੁਤ ਹੀ ਸੁਚੱਜੇੇ ਢੰਗ ਨਾਲ ਨੇਪਰੇ ਚਾੜਿ੍ਹਆ ਅਤੇ ਚੰਗੇੇ ਖਿਡਾਰੀਆਂ ਦੀ ਨੈਸ਼ਨਲ ਪੱਧਰ ਲਈ ਚੋਣ ਕੀਤੀ। ਸਮਾਗਮ ਦੇੇ ਦੌਰਾਨ ਆਏੇ ਹੋਏ ਪ੍ਰਬੰਧਕਾਂ ਅਤੇੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਮੁੱਖ ਮਹਿਮਾਨ ਨੇੇ ਝੰਡਾ ਉਤਾਰਨ ਦੀ ਰਸਮ ਅਦਾ ਕੀਤੀ ਅਤੇ ਲਖਵਿੰਦਰ ਸਿੰਘ ਜ਼ਿਲ੍ਹਾ ਇੰਚਾਰਜ ਖੇਡਾਂ ਨੂੰ ਸਨਮਾਨ ਸਹਿਤ ਝੰਡਾ ਸੌਂਪਿਆ।