ਸਟਾਫ ਰਿਪੋਰਟਰ, ਫਿਰੋਜ਼ਪੁਰ : ਇਕ ਬਰਫ ਵਾਲੇ ਕਾਰਖਾਨੇ ਵਿਚੋਂ ਮਸ਼ੀਨਰੀ ਦਾ ਸਮਾਨ ਤੇ ਘਰੇਲੂ ਸਮਾਨ ਚੋਰੀ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਸਮੇਤ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਸ਼ੋਕ ਕੁਮਾਰ ਵਾਸੀ ਬਸਤੀ ਬਲੋਚਾਂ ਵਾਲੀ ਨੇ ਦੱਸਿਆ ਕਿ ਉਸ ਦਾ ਇਕ ਬਰਫ ਵਾਲਾ ਕਾਰਖਾਨਾ ਗੱਖੜ ਆਈਸ ਫੈਕਟਰੀ ਸਰਕੂਲਰ ਰੋਡ ਅੱਡਾ ਖਾਈ ਸਿਟੀ ਫਿਰੋਜ਼ਪੁਰ ਵਿਖੇ ਹੈ, ਜੋ ਇਹ ਕਰੀਬ 7-8 ਸਾਲ ਤੋਂ ਬੰਦ ਪਿਆ ਹੈ ਤੇ ਇਸ ਦੇ ਵਿਚ ਹੀ ਉਸ ਦੇ ਵੱਡੇ ਭਰਾ ਸ਼ਾਮ ਲਾਲ ਗੱਖੜ ਦੀ ਰਿਹਾਇਸ਼ ਹੈ, ਜੋ ਚੰਡੀਗੜ੍ਹ ਵਿਖੇ ਰਹਿੰਦੇ ਹਨ ਤੇ ਉਨਾਂ੍ਹ ਘਰੇਲੂ ਸਮਾਨ ਵੀ ਇਥੇ ਪਿਆ ਹੋਇਆ ਹੈ। ਅਸ਼ੋਕ ਕੁਮਾਰ ਨੇ ਦੱਸਿਆ ਕਿ ਦੋਸ਼ੀ ਵਿਕਾਸ ਬਿੱਲਾ ਨੂੰ ਉਨਾਂ੍ਹ ਨੇ ਬਤੌਰ ਚੌਂਕੀਦਾਰ ਰੱਖਿਆ ਸੀ, ਦੋਸ਼ੀ ਵੱਲੋਂ ਆਪਣੇ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਕਾਰਖਾਨੇੇ ਵਿਚੋਂ ਮਸ਼ੀਨਰੀ ਦਾ ਸਮਾਨ ਤੇ ਘਰੇਲੂ ਸਮਾਨ ਚੋਰੀ ਕਰਕੇ ਲੈ ਗਿਆ ਹੈ। ਜਿਸ ਦੀ ਕੁੱਲ ਮਲੀਤੀ 6 ਲੱਖ 50 ਹਜ਼ਾਰ ਰੁਪਏ ਬਣਦੀ ਹੈ। ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।