ਗੌਰਵ ਗੌੜ ਜੌਲੀ, ਜ਼ੀਰਾ

ਸ਼ਹਿਰ ਦੇ ਪ੍ਰਸਿੱਧ ਸ੍ਰੀ ਬਜਰੰਗ ਭਵਨ ਮੰਦਰ ਜ਼ੀਰਾ ਵਿਖੇ ਚਾਰ ਦਿਵਸ ਸਨਾਤਨ ਧਰਮ ਸੰਮੇਲਨ ਝੰਡਾ ਪੂਜਨ ਨਾਲ ਆਰੰਭ ਹੋ ਗਿਆ ਅਤੇ ਸ੍ਰੀ ਬਜਰੰਗ ਭਵਨ ਇਸਤਰੀ ਸੰਕੀਰਤਨ ਮੰਡਲੀ ਜ਼ੀਰਾ ਵੱਲੋਂ ਸੁੰਦਰ ਕਲਸ਼ ਯਾਤਰਾ ਕੱਢੀ ਗਈ। ਜਿਥੇ ਕਲਸ਼ ਯਾਤਰਾ ਦਾ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਜਗ੍ਹਾ ਜਗ੍ਹਾ ਚਾਹ ਪਕੌੜਿਆਂ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਇਸ ਸਬੰਧੀ ਸ੍ਰੀ ਬਜਰੰਗ ਭਵਨ ਮੰਦਰ ਕਮੇਟੀ ਦੇ ਸਰਪ੍ਰਸਤ ਪੇ੍ਮ ਕੁਮਾਰ ਗਰੋਵਰ ਅਤੇ ਪ੍ਰਧਾਨ ਦੀਪਕ ਭਾਰਗੋ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਏ 44 ਵੇਂ ਸਨਾਤਨ ਧਰਮ ਸੰਮੇਲਨ ਦਾ ਅਰੰਭ ਸ੍ਰੀ ਰਾਜੇਸ਼ ਕੁਮਾਰ ਗਰੋਵਰ ਅਤੇ ਉਨਾਂ੍ਹ ਦੇ ਪਰਿਵਾਰ ਵੱਲੋਂ ਪੂਰੀ ਵਿਧੀ ਦੁਆਰਾ ਝੰਡਾ ਪੂਜਨ ਨਾਲ ਆਰੰਭ ਹੋਇਆ। ਇਸ ਮੌਕੇ ਸ੍ਰੀ ਬਜਰੰਗ ਭਵਨ ਮੰਦਰ ਇਸਤਰੀ ਸੰਕਿਰਤਨ ਮੰਡਲੀ ਦੀਆਂ ਭੈਣਾਂ ਵੱਲੋਂ ਸ਼ਹਿਰ ਵਿੱਚ ਸੁੰਦਰ ਕਲਸ਼ ਯਾਤਰਾ ਕੱਢੀ ਗਈ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਜਗ੍ਹਾ ਜਗ੍ਹਾ ਚਾਹ ਪਕੌੜਿਆਂ ਦੇ ਲੰਗਰ ਲਗਾਇਆ ਗਿਆ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈਆਂ ਗਈਆਂ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਲਈ ਲੰਗਰ ਲਗਾਏ ਗਏ। ਇਸ ਮੌਕੇ ਸੰਮੇਲਨ ਦੇ ਇੰਚਾਰਜ਼ ਪਵਨ ਕੁਮਾਰ ਪੰਮਾ, ਡਾ. ਰਮੇਸ਼ ਚੰਦਰ, ਗੁਰਮੀਤ ਗੀਤਾ, ਵਿਕਾਸ ਕੁਮਾਰ ਲਾਡੀ ਗਰੋਵਰ, ਵਿਜੇ ਸ਼ਰਮਾ, ਪਵਨ ਕੁਮਾਰ, ਗੁਰਦੇਵ ਸਿੱਧੂ, ਕੁਲਦੀਪ ਸ਼ਰਮਾ, ਪ੍ਰਵੀਨ ਉੱਪਲ, ਸੁਭਾਸ਼ ਗੁਪਤਾ, ਪੰਡਿਤ ਰਮੇਸ਼ ਚੰਦਰ ਸ਼ਰਮਾ, ਪੰਡਿਤ ਯੋਗੇਸ਼ ਸ਼ਰਮਾ, ਬਲਜੀਤ ਬੱਲੀ, ਗੁਰਮੀਤ ਗੀਤਾ ਸ਼ਰਮਾ, ਤਰਲੋਕ ਸਿੰਘ ਮਿਰਜ਼ਾ, ਹਰਿਕ੍ਰਿਸ਼ਨ ਉਪੱਲ, ਰਾਜੂ ਚੁੱਘ, ਰਮੇਸ਼ ਚੰਦਰ ਫਾਰਮਾਸਿਸਟ, ਗੱਗੀ ਗਰੋਵਰ, ਸੁਨੀਲ ਗਰੋਵਰ, ਰਾਜੂ ਬਜਾਜ ਆਦਿ ਹਾਜ਼ਰ ਸਨ।